ਜਿੰਦਾ ਅਰਮਾਨ ਬੁੱਢਾ ਜਵਾਨ
ਅੱਖ ਦੀ ਲੋਅ ਚੰਗੀ ਨਜ਼ਰ ਮੇਰੀ ਖਰਾਬ
ਦਿਲੋਂ ਮੈਂ ਥੋੜਾ ਸਿੱਧਾ ਦਿਮਾਗੋਂ ਤੇਜ਼ ਤਰਾਰ
ਸੋਹਣਾ ਫੁੱਲ ਵੇਖ ਅੱਖ ਉਸ ਤੇ ਆ ਜਾਏ
ਕਿਹੜੀ ਘੜੀ ਫੁਲ ਤੋੜਾਂ ਮਨ ਲਲਚਾਏ
ਦਿਮਾਗ ਤੇਜ਼ ਨੱਠੇ ਫੁੱਲ ਪਾਉਣ ਦੀਆਂ ਸਕੀਮਾਂ ਬਣਾਏ
ਅੰਦਰਲੀ ਆਵਾਜ਼ ਦਬਾ ਦਿਲ ਫੁਲ ਨੂੰ ਸੀਨੇ ਲਈ ਲਾਏ
ਕਈ ਬਾਰ ਕੰਡੇ ਚੁੱਭੇ ਗਾਲੀਆਂ ਖਾਈਆਂ ਛਿੱਤਰ ਵੀ ਖਾਏ
ਪਰ ਮੈਂ ਐਸਾ ਬੇਸ਼ਰਮ ਕਰਤੂਤੋਂ ਬਾਜ ਨਾ ਆਏ
ਠੀਕ ਨਾ ਗ਼ਲਤ ਮੈਂ ਸੋਚਿਆ ਕੀਤੀ ਮੈਂ ਬੇਵਫਾਈ
ਦੁੱਖ ਦਿੱਤਾ ਅਪਣਿਆਂ ਨੂੰ ਬਣਿਆ ਉਨ੍ਹਾਂ ਦਾ ਹਰਜਾਈ
ਆਪ ਨੂੰ ਬੇਵਸ ਮੰਨਾ ਦੋਸ਼ੀ ਉਹ ਜਿਸ ਹਵਸ ਦਿਮਾਗੀ ਪਾਈ
ਜਵਾਨੀ 'ਚ ਕਾਮ ਤੇ ਕਾਬੂ ਦੀ ਅੱਧ ਕੋਸ਼ਿਸ਼ ਕੀਤੀ ਹਰ ਵਾਰ ਮਾਰ ਖਾਈ
ਬੁੱਢਾਪੇ ਨਾਲ ਕੁੱਛ ਘਟੀ ਹਵਸ ਦਿਮਾਗੋਂ ਨਾ ਅਜੇ ਜਾਈ
ਸੋਚਾਂ ਮਤੇ ਮਰ ਗਈ ਹਵਸ ਜਿੰਦ ਫਿੱਕੀ ਹੋ ਜਾਊ
ਬਿਨਾ ਰੰਗ ਤੋਂ ਕੀ ਜੀਵਨ ਕੀ ਜੀਣ ਦਾ ਮਜ਼ਾ ਆਊ
ਪਿਆਰ ਵਿੱਚ ਦਿਲ ਧੱੜਕੇ ਅਰਮਾਨ ਜਿੰਦਾ ਬੁੱਢਾ ਜਾਣੀਏ ਜਵਾਨ
ਪਿਆਰ ਜੁਰਮ ਨਹੀਂ ਕਰੋ ਪਿਆਰ ਖੁਸ਼ੀਆਂ ਸਾਰੀਆਂ ਲਵੋ ਮਾਣ
No comments:
Post a Comment