ਪਿਆਰ ਪਰਵਾਨ ਕਾਮ ਬੱਦਨਾਮ
ਮੰਨ ਨਾ ਕਾਬੂ,ਤੰਨ ਨਾ ਕਾਬੂ
ਕਾਮੀਨੀ ਦਿੱਲ ਕਰੇ ਜਾਦੂ
ਡੁੱਲੇ ਸੋਹਣੀ ਸੂਰਤ ਉੱਤੇ ਲਾਏ ਜਿਗਰੇ ਲਾਂਬੂ
ਧਰਮ ਦੇ ਸਰੋਤਿਆਂ ਦੇ ਸੁਣ ਕੇ ਵਿਚਾਰ
ਅਪਣੇ ਆਪਨੂ ਠਹਿਰਾਵਾਂ ਗੁਨਾਗਾਰ
ਸਮਾਜ ਦੇ ਰੱਖਵਾਲਿਆਂ ਦੀ ਸੁਣ ਕੇ ਨਿੰਦਾ
ਅਪਣੇ ਆਪ ਮੈਂ ਹੋਂਵਾਂ ਸ਼ਰਮਿੰਦਾ
ਮੈਂ ਮੂਰਖ ਮੇਰੀ ਸਮਝ ਤੋਂ ਬਾਹਰ
ਮਾਇਆ ਨੇ ਕਿਓਂ ਜੋੜਿਆ ਕਾਮ ਨਾਲ ਪਿਆਰ
ਪਿਆਰ ਵਿੱਚ ਜਿਸ ਤੇ ਦਿੱਲ ਆਵੇ
ਕਾਮਨਾ ਵਿੱਚ ਉਸ ਲਈ ਮੰਨ ਲਲਚਾਵੇ
ਕਾਮ ਕੁਕਰਮ,ਪਾਕ ਪਿਆਰ
ਅਗੱਲ ਦਾ ਕਰ ਸਕਾਂ ,ਦੋਂਨੋ ਮੇਰੇ ਤੇ ਸੁਵਾਰ
ਪਿਆਰ ਨੂੰ ਦੁਨਿਆਂ ਦਿੱਤਾ ਪੂਜਾ ਦਾ ਦਰਜ਼ਾ
ਪਿਆਰ ਜੱਮੇ ਕਾਮ ਵਿੱਚ ਬੰਦਾ ਪਾਪ ਹੈ ਕਰਦਾ
ਪਾਕ ਪਿਆਰ ਦਰਗਾਹੇ ਪਰਵਾਨ
ਕਾਮਨੀ ਜਹੱਨੂ ਜਲੇ,ਉਹ ਹੈ ਬਦਨਾਮ
ਮੇਰੀ ਰੂਹ ਮੱਨੇ ਧਰਮ ਦੇ ਠੇਕੇਦਾਰਾਂ ਕਾਮ ਨੂੰ ਬਣਾਇਆ ਪਾਪ
ਇਹ ਕਰਮ ਕਰ ਬੰਦਾ ਆਪ ਨੂੰ ਪਾਪੀ ਸਮਝੇ ਆਪ
ਪਾਪ ਬਖ਼ਛੌਣ ਲਈ ਚੜਾਵਾ ਚੜਾਵੇ
ਠੇਕੇਦਾਰਾਂ ਲਈ,ਸਰਮਾਇਆ ਆਵੇ
ਜਿਸ ਕਰਮ ਕਾਰਨ ਦੁਰਲੱਭ ਜੂਨ ਪਾਵੇ ਬੰਦਾ
ਉਸ ਕਰਮ ਨੂੰ ਕਿਓਂ ਕਹੀਏ ਮੰਦਾ
ਜਿਸ ਕਾਮ ਕਰਨ ਕਾਰਨ ,ਕਰਨਹਾਰ ਨੇ ਇੰਨਸਾਨੀ ਰੂਪ ਧਾਰਿਆ
ਤਿਸ ਕਾਮ ਕਰਨ ਨੂੰ ਵੀ ਬੰਦੇ ਕਿਓਂ ਦੁੱਦਕਾਰਿਆ
ਮੇਰੇ ਖਿਆਲ ਇਹ ਨਹੀਂ ਸੀ ਉਸ ਦੀ ਰਜ਼ਾ
ਬੰਦੇ ਨੂੰ ਖੁੱਦ ਦਿਤੀ ਫਿਤਰੱਤ ਲਈ ਦੇਵੇ ਉਹ ਸਜਾ
ਗਲਤ ਜੇ ਵਿਚਾਰਿਆ,ਮੈਂ ਮੰਗਾਂ ਤੇਰੇ ਤੋਂ ਖੈਰ
ਬਖ਼ਸ਼ ਲਈਂ ਮੇਰੇ ਕਰਤਾਰ ਮੇਰੇ ਨਿਰਵੈਰ
**********
पियार परवान काम बदनाम
मन ना काबू तन ना काबू
कामीनी दिॅल करे जादू
डुॅले सोहणी सूरत उते,लाए जिगरे लांबू
धरम दे सरोतिआं दे सुण के विचार
अपणे आप नू ठहिरांवां गुनेगार
समाज दे रखवालिआं दी सुन के निंदा
अपणे आप मैं होंवां शरमिंदा
मैं मूरख ,मेरी समझ तों बाहर
मायिआ ने किओं जोङिआ काम नाल पियार
पियार विच जिस ते दिॅल आवे
कामना विच उस लई मन ललचावे
काम कूकरम,पाक पियार
अलॅग ना कर सकां ,दोनो मेरे ते सुवार
पियार नू दुनिआं दिता पूजा दा दरजा
पियार जॅमे काम चिच बंदा पाप है करदा
पाक पियार दरगाहे परवान
कामनी जहॅनू जले ,उह है बदनाम
मेरी रूह मने धरम दे ठेकेदारां काम नू बणायिआ पाप
इह करम कर बंदा आप नू पापी समझे आप
पाप बक्षौंण लई चङावा चङावे
ठेकेदारां लई सरमायिआ आवे
जिस करम कारन दुरलॅभ जून पावे बंदा
उस करम नू किओं कहीए मंदा
जिस काम करन कारन ,करनहार ने ईन्सानी रूप धारिआ
तिस काम करम नू वी बंदे किओं दुदकारिआ
मेरे खियाल इह नहीं सी उस दी रजा
बंदे नू खुद दिती फितरॅत लई देवे सजा
गलत जे विचारिया ,मैं मंगां तेरे तों खैर
बॅक्षअ लईं मेरे करतार मेरे निरवैर