ਪਿਆਰ ਦੀ ਖੁਮਾਰੀ ਜੱਸੇ ਨੂੰ
ਖੁਮਾਰੀ ਉਸ ਦੇ ਪਿਆਰ ਦੀ ਚੱੜਦੀ ਗਈ ਚੱੜਦੀ ਗਈ
ਜੱਸੇ ਦੇ ਦਿਲ ਦੀ ਧੜਕਨ ਵੱਧਦੀ ਗਈ ਵੱਧਦੀ ਗਈ
ਜੱਸਾ ਆਪਣੇ ਦਿਲ ਤੋਂ ਹਾਰਾ
ਦਿਲ ਉਸ ਦਾ ਹੋਇਆ ਉਸ ਤੋਂ ਬਾਹਰਾ
ਜੱਸੇ ਦੇ ਦਿਲ ਨੂੰ ਨਾ ਖ਼ਬਰ ਨਾ ਪਤਾ
ਕਿ ਕਰੇ ਉਹ ਵੱਡੀ ਖਤਾ
ਪਿਆਰ ਜੱਸੇ ਦਾ ਹਿਰਨੀ ਵਾਂਗ ਟੁਰੇ ਛਾਲਾਂ ਮਾਰੇ
ਜੱਸਾ ਚੱਲੇ ਖੂੰਡੀ ਦੇ ਸਹਾਰੇ
ਪਿਆਰ ਜੱਸੇ ਦਾ ਜਵਾਨੀ ਵਿੱਚ ਠਾਠਾਂ ਮਾਰੇ
ਜੱਸੇ ਨੇ ਪਚੱਤਰ ਵਰੇ ਗੁਜ਼ਾਰੇ
ਰਿਸ਼ਤਾ ਨਾ ਕਿਸੇ ਪਾਸਿਓਂ ਜਚੇ
ਕੋਈ ਜਨ ਜੱਸੇ ਮਜਨੂੰ ਨੂੰ ਦੱਸੇ
ਮਤ ਮਾਰੀ ਗਈ ਤੇਰੀ ਜੱਸਿਆ
ਇਸ ਉਮਰੇ ਪਿਆਰ ਦੇ ਜਾਲ ਫਸਿਆ
ਜੱਸਾ ਕਹੇ ਮੇਰਾ ਨਹੀਂ ਕੋਈ ਕਸੂਰ
ਦਿਲ ਮੇਰੇ ਮੈਂਨੂੰ ਕੀਤਾ ਮਜਬੂਰ
ਜੱਸੇ ਦਾ ਅਸਲ ਹੈ ਸੱਚਾ ਪਿਆਰ
ਖਤਾ ਹੈ ਅਗਰ ਜੱਸਾ ਸਜ਼ਾ ਲਈ ਤਿਆਰ
ਪਿਆਰ ਹੈ ਰਬ ਦਾ ਬੇਮੁਲ ਵਰਦਾਨ
ਖ਼ੁਸ਼ ਇਸ ਵਿੱਚ ਰਬ ਸੱਚ ਇਹ ਜਾਣ