ਮਨ ਸੁੱਚਾ ਸੋਚ ਸੁਧਾਰ
ਦੱਸ ਜਸਿਆ ਕੀ ਤੂੰ ਕੀਤਾ ਜਦ ਦਾ ਜੱਗ ਵਿੱਚ ਆਇਆ
ਕੀ ਤੂੰ ਬੁਲੰਦਿਆਂ ਪਾਈਆਂ ਕੀ ਤੂੰ ਵੱਡਾ ਨਾਮ ਕਮਾਇਆ
ਕੀ ਪਸੀਨਾ ਬਹਾ ਮਹਿਨਤ ਕੀਤੀ ਕੱਠੀ ਕੀਤੀ ਕਿਨੀ ਸਰਮਾਇਆ
ਐਸ਼ ਆਪਣੀ ਮਰਜ਼ੀ ਦੀ ਕੀਤੀ ਰਤਾ ਨਹੀਂ ਤੂੰ ਸ਼ਰਮਾਇਆ
ਹਵਸ ਨੂੰ ਖੁੱਲਿਆਂ ਬਾਗਾਂ ਦਿਤਿਆਂ ਹਰ ਸੋਹਣੀ ਤੇ ਦਿਲ ਤੇਰਾ ਆਈਆ
ਤਿੱਖਾ ਦਿਮਾਗ ਚੰਗੇ ਲਈ ਨਾ ਵਰਤਿਇਆ ਭੈੜੀਂ ਸੋਚੀਂ ਲਾਇਆ
ਕੋਟ ਗ੍ਰੰਥ ਕੋਟ ਬਾਰ ਪੜ੍ਹੇ ਇੱਕ ਸ਼ਬਦ ਪੱਲੇ ਨਾ ਪਾਈਆ
ਢੋਂਗ ਕਰਦਾ ਰਿਹਾ ਸੱਚੇ ਮਨ ਨਾ ਸੱਚੇ ਨੂੰ ਧਿਆਇਆ
ਬੇਅਰਥ ਗਈ ਜੂਨ ਤੇਰੀ ਬੇਅਰਥ ਵਾਰ ਤੂੰ ਗਵਾਇਆ
ਕਰ ਮਨ ਸੁੱਚਾ ਸੋਚ ਸੁਧਾਰ ਜੀ ਜਾ ਜੋ ਜੀਵਨ ਹੈ ਬਕਾਇਆ
ਭੁੱਲ ਸਾਰੇ ਗਿਲੇ ਸ਼ਿਕਵੇ ਪਿਆਰ ਕਰ ਹਰ ਜਨ ਨੂੰ ਵੇਖ ਸਰਬ ਸਮਾਇਆ
No comments:
Post a Comment