Sunday, November 22, 2020

ਅਸੀਂ ਬਦਲ ਜਾਂਵਾਂਗੇ---ਸਾਡਾ ਕੀ p2

 

                                   ਅਸੀਂ ਬਦਲ ਜਾਂਵਾਂਗੇ -ਸਾਡਾ ਕੀ




ਮਿਆਂ ਬੀਵੀ ਦੀ ਹੋਈ ਲੜਾਈ

ਦੱਸਾਂ ਕਿਸ ਗੱਲ ਤੋਂ ,ਨਾ ਹੱਸਿਓ ਭਾਈ

ਬੁੱਢਾ ਜੱਦੋਂ ਗੁਸਲਖਾਨੇ ਪਸ਼ਾਬ ਕਰਨ ਜਾਵੇ

ਬੁੱਢੀ ਮਤਾਬੱਕ ਬਹੁਤ ਗੰਦ ਪਾਵੇ

ਖੜਾ ਹੋ ਕੇ ਕੰਮ ਉਹ ਸੀ ਕਰਦਾ

ਤੁਪਕਿਆਂ ਨਾਲ ਸੀਟ ਸੀ ਭੱਰਦਾ

ਬੁੱਢੀ ਜਦ ਅੰਦਰ ਜਾਵੇ,ਮੁਸ਼ਕ ਉਸ ਨੂੰ ਆਵੇ

ਕਹੇ ਹਜ਼ਾਰ ਬਾਰ ਤੈਂਨੂੰ ਸਮਝਾਇਆ

ਠੀਕ ਤਰਾਂ ਤੈਂਨੂੰ ਕੋਈ ਕੰਮ ਨਾ ਕਰਨਾ ਆਇਆ

ਸਾਰੇ ਘਰ ਵਿੱਚ ਗੰਦ ਤੂੰਨੇ ਹੈ ਪਾਇਆ

ਇੱਕ ਇੱਕ ਬੁੱਢੇ ਦੇ ਲਾ-ਪਰਵਾਹੀ ਦੇ ਕਿਸੇ ਸੁਣਾਵੇ

ਦਸ ਸਾਲ ਪਹਿਲੋਂ ਜੋ ਕੀਤਾ ਉਹ ਯਾਦ ਕਰਾਵੇ

ਕਪੜੇ ਦੀ ਨਾ ਤੂੰ ਕਰੇਂ ਸੰਭਾਲ

ਗਲੋਂ ਲਾਹ ਕੇ ਦੇਵੇਂ ਮੰਜੇ ਤੇ ਖਲਾਰ

ਜੁਤੇ ਉੱਥੇ ਪਏ ਰਹਿਣ ਜਿੱਥੇ ਤੂੰ ਲਾਂਵੇਂ

ਕਦੀ ਵੀ ਉੱਨਾ ਨੂੰ ਉੱਨਾਂ ਦੇ ਥਾਂ ਨਾ ਟਕਾਂਵੇਂ

ਖਾਣਾ ਖਾਣ ਦਾ ਚੱਜ ਨਾ ਤੈਂਨੂੰ ਆਵੇ

ਮੇਜ਼ ਤੇ ਗਰਾਂਵੇਂ ,ਕਪੜਿਆਂ ਨੂੰ ਲਾਂਵੇਂ

ਨੱਕ ਸੁਨੱਕ ਸਿੰਕ ਤੂੰ ਲਬੇੜੇਂ

ਸਾਫ਼ ਕਰਨ ਲਈ ਹੱਥ ਵੀ ਨਾ ਫੇਰੇਂ

ਤੈਂਨੂੰ ਤਾਂ ਕੋਈ ਫ਼ਰਕ ਨਹੀਂ ਪੈਂਦਾ

ਗੰਦ ਵਿੱਚ ਵੀ ਹੀ ਖ਼ੁਸ਼ ਤੂੰ ਰਹਿੰਦਾ

ਤੇਰੇ ਪਿੱਛੇ ਮੈਂਨੂੰ ਕਰਨੀ ਪੈਂਦੀ ਸਫ਼ਾਈ

ਬੱਸ ਏਸੇ ਕੰਮ ਵਿੱਚ ਮੈਂ ਜਿੰਦ ਰੁਲਾਈ

ਮੰਨੇ ਸੋਚਿਆ,ਇੱਕ ਆਦਤ ਅਸੀਂ ਬਦਲੀਏ

ਥੋੜੀ ਜਹੀ ਬੁੱਢੀ ਦੇ ਗੁੱਸੇ ਤੋਂ ਰਾਹਤ ਲਈਏ

ਸੋਚਿਆ ਤੀਵੀਂਆਂ ਵਾਂਗ ਬੈਠ, ਕਰ ਲੈਣਾ ਪਸ਼ਾਬ

ਏਧਰ ਉਧਰ ਤੁਪਕਾ ਨਾ ਡਿਗੂ,ਫ਼ਰਸ਼ ਰਹੂਗੀ ਸਾਫ਼

ਪਹਿਲਾਂ ਪਹਿਲਾਂ ਸ਼ਰਮ ਤਾਂ ਆਈ

ਯਾਰ ਕੋਈ ਵੇਖੂ,ਕੀ ਕਹੂਗਾ ਭਾਈ

ਫਿਰ ਸੋਚਿਆ ,ਅੱਗ ਵਿੱਚ ਜਾਏ ਲੋਕਾਈ

ਅਸੀਂ ਤਾਂ ਖ਼ੁਸ਼ ਕਰਨੀ ਅਪਣੀ ਲੋਗਾਈ

ਤਰਤੀਬ ਇਹ ਮੇਰੀ ,ਚੰਗੀ ਰਾਸ ਆਈ

ਪਿਛਲੇ ਮਹੀਨੇ ਸਿਰਫ਼ ਦੱਸ ਵਾਰ ਡਾਂਟ ਖਾਈ

ਸਾਨੂੰ ਚਾਹੀਦੀ ਸਿਰਫ਼ ਅਪਣੀ ਬੀਵੀ ਦੀ ਖ਼ੁਸ਼ੀ

ਬਦਲ ਲਵਾਂਗੇ ਅਪਣੇ ਆਪ ਨੂੰ ,ਸਾਡਾ ਕੀ

********

                        असीं बदल जांवांगे-साडा की


मिआं बीवी दी होई लङाई

दॅसां किस गल तों,हंसिओ ना भाई

बुॅढा जदों गुस्लखाने पशाब करन जावे

बुॅढी मुताबॅक बहुत गंद पावे

खङा हो के कम उह सी करदा

तुपकिआं नाल सीट सी उह भॅरदा

बुॅढी जद अंदर जावे,मुश्क उस नू आवे

कहे हज़ार बार तैंनू समझायिआ

ठीक तरां तैंनू कोई कम ना करना आयिआ

सारे घर विच गंद तूंने है पायिआ

इक इक कर बुॅढे दे ला-परवाही दे किसे सुणावे

दस साल पहिलों जो कीता,उह याद करवावे

कपङे दी ना करें तूं संन्भाल

गलों लाह के देंवें मंजे ते खलार

जुते ओथे पए रहिण जिॅथे तू लांवें

कदी वी उन्हां नू उन्हां दे थां ना टकांवें

खाणा खाण दा चॅज ना तैंनू आवे

मेज़ ते गरांवें,कपङिआ नू लांवें

नॅक सुणक सिंक तूं लबेङें

साफ करन लई हॅथ वी ना फेरें

तैंनू तां कोई फ़र्क नहीं पैंदा

गंद विच ही खुश तूं रहिंदा

तेरे पिॅछे मैंनू करनी पैंदी सफ़ाई

बॅस एसे कंम विच मैं जिंद रुलाई

मंने सोचिआ, इक आदत असीं बदलीए

थोङी जही बुॅढी दे गुस्से तों राहत लईए

सोचिआ तींविआं वांग बैठ कर लैणा पशाब

एधर एधर तुपका नी डिगू,फ़रश रहूगी साफ़

पहिलां पहिलां शर्म तां आई

यार कोई वेखू, की कहूगा भाई

फिर सोचिआ अग विच जाए लोकाई

असीं तां खुश करनी अपणी लुगाई

तरतीब इह मेरी चंगी रास आई

पिछले महीने सिरफ़ दॅस बार डांट खाई

सानू चाहीदी सिरफ़ अपणी बीवी दी खुशी

बदल लवांगे अपणे आप नू,साडा की




No comments:

Post a Comment