Wednesday, December 23, 2020

ਗਿ੍ਸਥੀ ਹੀ ਤੱਪ ਹੈ p2

 

                                         ਗਿ੍ਸਥੀ ਤੱਪ ਹੈ



ਬੈਠੇ ਸੀ ਅਸੀਂ ਘਰ ਦੇ ਅੰਦਰ, ਬੈਠੇ ਮੂੰਹ ਲਟਕਾਏ

ਸੋਚ ਰਹੇ ਕਾਲਿਆਂ ਸੋਚਾਂ, ਦੁਖਾਂ ਦੀ ਪੰਡ ਉਠਾਏ

ਇਕ ਤੋਂ ਡੂੰਗੀ ਦੂਸਰੀ  ਸੋਚ,ਸੋਚ ਸੋਚ ਦਿੱਲ ਘੱਭਰਾਏ

ਕਿਰਨ ਕੋਈ ਨਾ ਦਿਖੇ ਕਿਸੇ ਪਾਸੇ,ਨੇਰਾ ਗੂੜਾ ਹੁੰਦਾ ਜਾਏ

ਖੁਸ਼ੀ ਦੀ ਕੋਈ ਬਾਤ ਨਾ ਸੁਝੇ, ਚੇਹਰੇ ਤੇ ਮਾਯੂਸੀ ਮੰਡਰਾਏ

ਬੁੱਢੀ ਕੋਲ ਆ ਪੁਛੱਣ ਲੱਗੀ,ਕਿਓਂ ਬੈਠੇ ਭੈੜਾ ਬੂਥਾ ਬਣਾਏ

ਮੇਰੀ ਸੋਚ ਵਿਚਾਰ ਦੀ ਗੱਲ ਜਦ ਉਸ ਨੂੰ ਅਸੀਂ ਦੱਸੀ

ਦਿਲ ਦੁਖਿਆ ਮੇਰਾ, ਜਦ ਉਹ ਖਿੜਖੜਾ ਕੇ ਹੱਸੀ

ਛੱਡੋ ਇਹ ਫ਼ੱਲਸਫ਼ਾਈ ਸੋਚਾਂ, ਨਹੀਂ ਕਹਿੰਦੀ ਇਹ ਬੱਕਵਾਸ

ਇਹੋ ਜਹਿਆਂ ਸੋਚਾਂ ਦਾ ਕੀ ਸੋਚਣਾ,ਜੋ ਜਿੰਦ  ਕਰਣ ਉਦਾਸ

ਇਹ ਸੱਭ ਉਨਾਂ ਲਈ ਛੱਡੋ,ਜੋ ਧੁਰੋਂ ਲਿਖਾ ਕੇ ਆਏ

ਸਾਡੇ ਵੱਸ ਦੀ ਗੱਲ ਨਹੀਂ,ਅਸੀਂ ਆਮ ਜੂਨ ਦੇ ਜਾਏ

ਦੁਨਿਆ ਵਿੱਚ ਦੁਨਿਆ ਨਾਲ ਰਹਿਣਾ,ਸਿਖ ਦੁਨਿਆਦਾਰੀ

ਭੁੱਲ ਜਾ ਫ਼ੱਲਸਫ਼ਾ ,ਮੌਜ ਓੜਾ, ਗੱਲ ਮੁਕਦੀ ਏਥੇ ਸਾਰੀ

ਹੱਸ ਖੇਡ ਅਪਣੇ ਟਬੱਰ ਦੇ ਵਿੱਚ,ਗੀਤ ਖੁਸ਼ੀ ਦੇ ਗਾ

ਗਿ੍ਸਥੀ ਹੀ ਹੈ ਜਿੰਦਗੀ ਦਾ ਮੱਕਸੱਦ,ਗਿ੍ਸਥੀ ਦਾ ਜੁਮਾ ਨਿਭਾ

ਗਿ੍ਸਥੀ ਹੀ ਹੈ ਸੱਭ ਤੋਂ ਵੱਡਾ ਤੱਪ,ਇਹ ਤੱਪ ਕਰਦਾ ਜਾ

 ਬਾਬੇ ਕਿਹਾ, ਪਾਲਣਹਾਰ ਦਾ ਹੁਕਮ,ਕਦਰ ਪਵੇ  ਦਰਗਾਹ

ਗੱਲ ਬੁੱਢੀ ਦੀ ਸਮਝ ਵਿੱਚ ਆਈ,ਅਸੀਂ ਪੱਲੇ ਲਈ ਉਹ ਲਾ

ਮਾਯੂਸੀ,ਨੇਰੇ,ਕਾਲੀਆਂ ਸੋਚਾਂ ਦੂਰ ਹੋਇਆਂ,ਜਿਏ ਅਸੀਂ ਬੇ-ਪਰਵਾਹ

ਲੱਖ ਖੁਸ਼ਿਆਂ ਪਾਤਸ਼ਾਹੀਈਆਂ ਮਿਲਿਆਂ, ਜਨਤ ਲਈ ਅਸੀਂ  ਏਥੇ ਪਾ

*************

                  ग्रिस्थी तॅप है


बैठे सी असीं घर दे अंदर,बैठे मुहं लटकाए

सोच रहे कालियां सोचां,दुॅखां दी पंड उठाए

इक तों डूंगी दूसरी सोच,सोच सोच दिल घबराए

किरन कोई ना दिखे किसे पासे,नेरा गूङा हुंदा जाए

खुशी दी कोई बात ना सुॅझे,चेहरे ते मायूसी मंडराए

बुॅढी कोल आ  पुछॅण लगी,क्यों बैठे भैङा बूथा बणाए

मेरी सोच विचार दी गॅल जद उस नू दॅसी

दिल दुखिआ मेरा जद उह खिङ खङा हॅसी

छॅडो इह फलसाफ़ी सोचा ,नहीं कहिंदी इह बॅकवास

इहां जहियां सोचां दा की सोचणा,जो जिंद करन  उदास

इह सॅब उन्हां ते छॅडो,जो धुरों लिखा के आए

साडे वस दी गॅल नहीं,असी आम जून दे जाए

दुनिया विच दुनिया नाल रहिणा,सिख दुनियादारी

भुल जा फलसफा,मौज उङा,गॅल मुॅकदी एथे सारी

हॅस खेड अपणे टबॅर विच,गीत खुशी दे गा

ग्रिस्थ ही है जिंद दा मॅकसद,ग्रिस्थ दा जुमा निभा

ग्रिस्थ ही है सॅब तों वॅडा तॅप,इह तॅप करदा जा

बाबे किहा पालॅणहार दा हुकम,कदर पवे दरगाह

गॅल बुढी दा समझ विच आई, असीं पॅले लई ओ ला

मायूसी,नेरे  कालियां सोचां तों दूर हो,जिए असीं बे-परवाह

लॅख खुशियां पातशाहियां मिलिआं,जनॅत लई असीं एथे पा









No comments:

Post a Comment