Sunday, December 27, 2020

ਔਰਤ ਨੂੰ ਕੌਣ ਜਾਣੇ? p2


                                        ਔਰਤ ਨੂੰ ਕੌਣ ਜਾਣੇ



ਕਿਵੇਂ ਤੀਂਵੀਂ ਨੂੰ ਖੁਸ਼ ਰਖੀਏ ,ਸਵਾਲ ਦਾ ਸੋਚਿਆ ਅਸੀਂ ਲੱਭ ਲਿਆ ਜਬਾਬ

ਤਰਤੀਬ ਇਹ ਲੜਾਕੇ ,ਹੋ ਜਾਂਵਾਂਗੇ ਕਾਮਜਾਬ

ਸਕੀਮ ਫ਼ੇਲ ਹੋਣ ਦੀ ਨਹੀਂ ਦਿਖੀ ਸਾਨੂੰ ਕੋਈ ਗੁਨਜੈਸ਼

ਬੀਵੀ ਇਸ ਨਾਲ ਖੁਸ਼ ਹੋ ਜਾਊ ,ਕਰਾਂਗੇ ਫਿਰ ਅਸੀਂ ਐਸ਼

ਅੰਦਰੋਂ ਅਪਣਾ ਜ਼ਮੀਰ ਨਸਾਈ ,ਉਸ ਦੀ ਹਾਂ ਦੇ ਨਾਲ ਹਾਂ ਮਿਲਾਈ

ਹੁਕਮ ਉਸ ਦਾ ਸਿਰ ਮੱਥੇ ਲੀਤਾ,ਜੋ ਉਸ ਕਹਿਆ ਓਹੀਓ ਕੀਤਾ

ਮੱਥੇ ਇੱਕ ਤਊੜੀ ਨਾ ਪਾਈ,ਜੱਦ ਉਸ ਨੇ ਸਾਡੀ ਸ਼ਰਾਬ ਛਡਾਈ

ਉਸ ਨੇ ਕਹਿਆ ਇਸ ਸੋਫੇ ਤੇ ਨਹੀਂ ਬਹਿਣਾ

ਮੰਨ ਲਿਆ ਅਸੀਂ ਉਸ ਦਾ ਕਹਿਣਾ

ਦਿਨ ਨੂੰ ਉਸ ਨੇ ਰਾਤ ਕਹਿਆ,ਅਸੀਂ ਅੱਖਾਂ ਬੰਦ ਕਰ ਮੰਨ ਲਿਆ

ਸੋਚਿਆ ਚੰਗੇ ਬਣ ਗਏ ਅਸੀਂ ,ਹੁਣ ਤਾਂ ਉਹ ਹੋ ਜਾਊ ਖੁਸ਼

ਸਕੂਨ ਵਿੱਚ ਕਟੂਗੀ ਜਿੰਦ, ਦੂਰ ਹੋਣਗੇ ਸਾਰੇ ਦੁੱਖ

ਪਰ ਔਰਤ ਦੀ ਸੋਚ ਅਸੀਂ ਸਮਝ ਨਾ ਪਾਈ

ਓਲਟੀ ਪੈ ਗਈ ਸਕੀਮ ਜੋ ਅਸੀਂ ਲੜਾਈ

ਬੀਵੀ ਕਹੇ ਤੂੰ ਬਦਲਿਆ,ਕਿਥੋਂ ਤੇਰੇ ਵਿੱਚ ਆਈ ਚੰਗਆਈ

ਕਹਿੰਦੇ ਮਰਦ ਜੱਦ ਏਨਾ ਚੰਗਾ ਬਣ ਦਿਖਾਵੇ

ਜ਼ਰੂਰ ਮੰਨ ਵਿੱਚ ਕੋਈ ਭੇਦ ਛੁਪਾਵੇ

ਕਹੇ ਮੈਂਨੂੰ ਤਾਂ ਹੈ ਪੂਰਾ ਛੱਕ,ਲੱਗ ਗਈ ਤੇਰੀ ਕਿਸੀ ਹੋਰ ਨਾਲ ਅੱਖ

ਜੇ ਕਿਤੇ ਇਹ ਗੱਲ ਸੱਚੀ ਹੋਈ,ਮੇਰੇ ਨਾਲੋਂ ਬੂਰਾ ਨਾ ਕੋਈ

ਨਾਲੇ ਮੈਂਨੂੰ ਫ਼ਰਿਸ਼ਤਾ ਬਣਿਆ ਨਹੀਂ ਲੱਗਦਾ ਚੰਗਾ

ਪਜਾਮਾ ਨਾ ਬਣ ,ਰਹਿ ਮਰਦਾਨਾ ਬੰਦਾ

ਦਸੋ ਮਾੜਾ ਮਰਦ  ਔਰਤ ਨੂੰ  ਨਾ ਭਾਏ

ਚੰਗਾ ਵੀ ਉਸ ਨੂੰ ਰਾਸ ਨਾ ਆਏ

ਰੱਬ ਨੇ ਕਿਓਂ ਔਰਤ ਨੂੰ ਐਸਾ ਬਣਾਇਆ

ਕਿ ਕੋਈ ਵੀ ਉਸ ਨੂੰ ਖੁਸ਼ ਕਰ ਨਾ ਪਾਇਆ

ਜੋ ਸਮਝ ਸਕੇ ਰੱਬ ਤੋਂ ਪਹਿਲਾਂ ਕੀ ਆਇਆ, ਅੰਡਾ ਪਹਿਲਾਂ ਜਾਂ ਮੁਰਗਾ ਆਇਆ

ਉਹ ਸਿਆਣਾ ਸਖ਼ਸ਼ ਸ਼ਾਇਦ ਤੀਂਵੀਂ ਨੂੰ ਜਾਣ ਜਾਊ

ਪਰ ਸ਼ਰਤ ਮੇਰੀ ,ਉਹ ਵੀ ਉਸੇ ਖੁਸ਼ ਨਾ ਕਰ ਪਾਊ

*******

                 औरत नू कौण जाणे


किवें तीवीं नू खुश रखीए, सवाल दा,सोचियाअसीं लॅब लिया जबाब

तरतीब इह लङाके,हो जांवांगे कामजाब

सकीम फेल होण दी नहीं दिखी सानू कोई गुनजैश

बीवी इस नाल खुश हो जाऊ,करांगे फिर असीं ऐश

अंदरों अपणी जमीर नसाई,उस दी हां दे नाल हां मलाई

हुकम उस दा सिर मॅथे लीता,जो उस किहा ओहीओ कीता

मॅथे एक तऊङी ना पाई,जॅद उस ने साडी शराब छुडाई

उस ने कहिया इस सोफे ते नहीं बहिणा

मन लिया असीं उस दा कहिणा

दिन नू उस ने रात किहा,असीं अखां बंद कर मन लिया

सोचिया चंगे बण गए असीं,हुण तां उह हो जाऊ खुश

सकून विच कॅटूगी जिंद,दूर होणगे सारे दुख

पर औरत दी सोच असीं समझ ना पाई

उलटी पै गई सकीम जो असीं लङाई

बीवी कहे तू बदलिया,किथों तेरे विच आई चंगियाई

कहिंदे मरद जद ऐना चंगा बण जावे

जरूर मन विच कोई भेद छुपावे

कहे मैंनू तां है पूरी छॅक,लॅग गई तेरी किसी होर नाल अख

जे किते इह गल सच्ची होई,मेरे नालों ना बुरा कोई

नाले मैंनू फरिशता बणियां नहीं लॅगदा चंगा

पजामा ना बण ,रह मरदाना बंदा

दॅसो माङा मरद औरत नू ना भावे

चंगा वी उस नू रास ना आवे

रॅब ने कियों औरत नू ऐसा बणायिआ

कि कोई वी उस नू खुश कर ना पायिआ

जो समझ सके रॅब तों पहिलां की आयिआ,अंडा  पहिलां जां  मुरगा आयिआ

उह सियाणा सखश शायद तींवीं नू जाण जाऊ

पर शरत मेरी उह वी उसे  खुश ना कर पाऊ


 


No comments:

Post a Comment