ਚੰਗੇ ਕੰਮ ਕਰਾ ਦੇ
ਕਾਰਨ ਕਰਤਾ ਕਰਾਵਨਹਾਰ,ਐਸੇ ਕੰਮ ਮੇਰੇ ਤੋਂ ਕਰਾ
ਲੇਖਾ ਚੰਗਾ ਕੱਠਾ ਹੇਵੇ ,ਸਿਰ ਚੁੱਕ ਹੋਵਾਂ ਚਿਤ੍ਰਗੁਪਤ ਅੱਗੇ ਖੱੜਾ
ਸ਼ਰੀਰ ਆਲਸੀ ਨੂੰ ਫੁਰਤੀ ਦੇ,ਕਿਰਤ ਐਸੀ ਕਰਾਂ
ਹੱਕ ਦੀ ਰੋਟੀ ਅਪਣੀ ਕਮਾ ਖਾਂਵਾਂ,ਦਿਲੋਂ ਦੇਵਾਂ ਦੁਆ
ਸਵਾਰਥ ਮੇਰੇ ਅੰਦਰੋਂ ਕੱਢ,ਵੰਡ ਛੱਕਣ ਦੀ ਰੀਤ ਸਿਖਾ
ਨਫ਼ਰੱਤ ਮੇਰੀ ਮੁੱਕਾ,ਏ ਨਿਰਵੈਰ,ਕਰਾਂ ਮੈਂ ਸੱਭ ਦਾ ਭਲਾ
ਨਾਮ ਜਪਣ ਦਾ ਵੱਲ ਬੱਲ ਦੇ,ਜੀਭ ਜਪੇ ਤੇਰਾ ਨਾਮ
ਪੰਜ ਮੇਰੇ ਦੁਸ਼ਮਨ ਮਾਰ ਲੋਭ ਮੋਹ ਹੰਕਾਰ ਕ੍ਰੋਧ ਤੇ ਕਾਮ
ਨਦਰ ਅਪਣੀ ਮੇਰੇ ਤੇ ਸਵੱਲੀ ਰਖੀਂ,ਬੇੜਾ ਲਾ ਦੇ ਮੇਰਾ ਪਾਰ
ਤੂੰ ਮੇਰਾ ਸੱਭ ਕੁੱਛ,ਮਾਤ ਪਿਤਾ ਸਬੰਦੀ, ਤੂੰ ਹੀ ਮੇਰਾ ਪੱਕਾ ਯਾਰ
ਗਿਆਨ ਦੀ ਰੋਸ਼ਨੀ ਮੈਂਨੂੰ ਦੇ,ਤੇਰਾ ਸ਼ਬਦ ਮੈਂ ਸਮਝ ਸਕਾਂ
ਅੱਖਾਂ ਮੇਰਿਆਂ ਪੂਰਿਆਂ ਖੋਲ,ਤੈਂਨੂੰ ਸਰਬ ਸਮਾਇਆ ਵੇਖ ਸਕਾਂ
ਹੁਕਮ ਤੇਰੇ ਤੋ ਬਾਹਰੀ ਨਾ ਹੋਵਾਂ,ਮੰਨਾ ਤੇਰਾ ਭਾਣਾ
ਹਜ਼ੂਰੀ ਤੇਰੀ ਮਸੂਸ ਕਰਾਂ,ਦੂਰ ਨਹੀਂ ,ਨੇੜੇ ਤੈਂਨੂੰ ਜਾਣਾ
ਤੇਰੀ ਜੋ ਜੋਤ ਮੇਰੇ ਅੰਦਰ,ਉਹ ਜੋਤ ਤੂੰ ਦੇ ਜਗਾ
ਮੇਰੀ ਜੋਤ ਤੇਰੇ ਵਿੱਚ ਮਿਲੇ,ਮੈਂ ਜਾਂਵਾਂ ਤੇਰੇ ਵਿੱਚ ਸਮਾ
ਕਾਰਨ ਕਰਤਾ ਕਰਾਵਨਹਾਰ ਐਸੇ ਕੰਮ ਮੇਰੇ ਤੋਂ ਕਰਾ
ਸਿਰ ਚੁੱਕ ਕੇ ਚਿਤ੍ਰਗੁਪਤ ਦੇ ਸਾਮਣੇ ਮੈਂ ਹੋ ਸਕਾਂ ਖੜਾ
No comments:
Post a Comment