ਕਿਓਂ ਹੱਸਿਆ ਜੱਸਿਆ
ਜੱਸਿਆ ਕਿਓਂ ਤੂੰ ਹੱਸਿਆ
ਹੱਸਿਆ ਕਿਓਂ ਤੂੰ ਜੱਸਿਆ
ਜੱਸਿਆ ਤੂੰ ਹੱਸਿਆ ਤੂੰ ਫੱਸਿਆ
ਬਰਫ਼ ਤੇ ਫਿਸਲੀ ਸੀ ਓਹ ਬੇਚਾਰੀ
ਡਿੱਗੀ ਲਚਾਰੀ ਪਿੱਠ ਭਾਰੀ
ਤੂੰ ਕਿਓਂ ਹੱਸਿਆ ਜੱਸਿਆ
ਓਹ ਸੀ ਤੇਰੀ ਨਾਰੀ
ਹੈ ਵੀ ਤੈਂਨੂੰ ਪਿਆਰੀ
ਤੇਰੀ ਮੱਤ ਗਈ ਸੀ ਮਾਰੀ
ਉਸ ਤੇ ਤੂੰ ਹੱਸਿਆ ਜੱਸਿਆ
ਤੇਰੇ ਹਾਸੇ ਤੇ ਗੁੱਸਾ ਉਸ ਖਾਇਆ
ਗੁੱਸੇ 'ਚ ਉਸ ਦਾ ਦੁਰਗਾ ਰੂਪ ਜਾਗ ਆਇਆ
ਫਿਰ ਉਸ ਨੇ ਤੈਂਨੂ ਖ਼ਰਾ ਮੰਦਾ ਸੁਣਾਇਆ
ਚੌਤਾਲੀ ਸਾਲਾਂ ਤੇਰੇ ਜ਼ੁਰਮਾਂ ਦਾ ਕਿਸਾ ਯਾਦ ਕਰਾਇਆ
ਕਿਓਂ ਤੂੰ ਉਸ ਤੇ ਹੱਸਿਆ ਜੱਸਿਆ
ਚੱਲ ਹੁਣ ਅਪਣੀ ਚਾਹ ਆਪ ਬਣਾ
ਖਾਣਾ ਵੀ ਅਪਣਾ ਆਪ ਪਕਾ
ਭਾਂਡੇ ਮਾਂਜ ਤੇ ਪੋਚਾ ਲਗਾ
ਬੱਸ ਤੇਰੇ ਅੱਜੇ ਇਹ ਹੀ ਸਜਾ
ਉਸ ਤੇ ਤੂੰ ਹੱਸ ਕੇ ਲੈ ਹੋਰ ਮਜ਼ਾ
ਕੰਨੀ ਹੱਥ ਲਾ ਕੇ ਮੈਂ ਪੱਛਤਾਂਵਾਂ
ਉਸ ਦੇ ਗੋਡੀਂ ਪੈਰੀਂ ਹੱਥ ਲਾਂਵਾਂ
ਰੱਬਾ ਦੱਸੀਂ ਕਿਵੇਂ ਉਸੇ ਮਨਾਂਵਾਂ
ਹੱਸ ਕੇ ਮੈਂ ਤਾਂ ਉਲਟਾ ਗਿਆ ਫੱਸ
ਉਸ ਤੇ ਕੀ ਅਸੀਂ ਜਮਾਂ ਹੀ ਹੱਸਣਾ ਦਿਤਾ ਛੱਡ
ਗੱਲ ਮੇਰੀ ਇਹ ਮੰਨੋ,ਸੱਭ ਨੂੰ ਦੱਸੋ
ਗਲਤੀ ਨਾਲ ਵੀ ਅਪਣੀ ਬੀਵੀ ਤੇ ਨਾ ਹੱਸੋ
Wah,the reality no one accepts,but who realizes lives a better life
ReplyDelete