Wednesday, October 26, 2022

ਮਹਾਂਦੇਵ ਦੀ ਮੁੱਛ ਦਾ ਬਾਲ p2

                       ਮਹਾਂਦੇਵ ਦੀ ਮੁੱਛ ਦਾ ਬਾਲ


ਮੂੰਹ ਮੇਰਾ ਕਾਲਾ ਅੱਖਾਂ ਮੇਰਿਆਂ ਲਾਲ

ਮੁੰਹਾਂਦਰਾ ਭੈੜਾ,ਲੱਗਾਂ ਜਮਾਂ ਬਿਕਰਾਲ

ਸਮਝਾਂ ਆਪ ਨੂੰ ਮਹਾਂਦੇਵ ਦੀ ਮੁੱਛ ਦਾ ਬਾਲ

ਧੌਲੀ ਦਾੜੀ, ਚਿੱਟੇ ਮੇਰੇ ਬਾਲ

ਸ਼ਰੀਰ ਕੰਮਜ਼ੋਰ,ਲੱੜਖੜਾਏ ਚਾਲ

ਜੁਬਾਨ 'ਚ ਮਿਠਾਸ ਨਹੀਂ,ਕੱਢਾਂ ਸੱਬ ਨੂੰ ਗਾਲ

ਝਗੜੇ ਕੀਤੇ ਪੜੋਸੀਂ,ਬਣਾਈ ਨਾ ਕਿਲੇ ਦੇ ਨਾਲ

ਸੋਚਾਂ ਮੇਰਿਆਂ ਹੋਛੀਆਂ,ਗੰਦੇ ਮੇਰੇ ਖਿਆਲ

ਕਰਤੂਤਾਂ ਨਾ ਦੱਸਣਯੋਗ,ਕੀ ਹੋਊ ਦਰਗਾਹੇ ਮੇਰਾ ਹਾਲ

ਉਸ ਨੂੰ ਨਾ ਸੱਚ ਜਾਣਿਆ,ਕੀਤਾ ਉਸ ਦੀ ਹੋਂਦ ਤੇ ਸਵਾਲ

ਪੱਛਤਾਓ ਤੱਦ ਕਰੇਂਗਾਂ ਜੱਦ ਦਹਿ ਹੋਈ ਰੈਣ ਰਵਾਲ

ਲੱਖ ਚੌਰਾਸੀ ਮੇਦਣੀ,ਵਿੱਚ ਧਰਤ ਬਣਾਈ ਟੱਕਸ਼ਾਲ

ਸਮਾਇਆ ਨਾ ਵੇਖਿਆ ਨਾ ਸਮਝਿਆ ਉਸ ਦਾ ਕਮਾਲ

ਮੰਨ ਫਿਰ ਵੀ ਬੇਫਿਕਰ ਹੈ,ਮੱਨਾ ਉਹ ਹੈ ਦੀਨ ਦਿਆਲ

ਖਿਣ ਵਿੱਚ ਬਖ਼ਸ਼ ਦਊਗਾ,ਕਰਕੇ ਨਦਰ ਨਿਹਾਲ

ਤੱਦ ਤੱਕ ਸਮਝਾਂ ਆਪ ਨੂੰ ਮਹਾਂਦੇਵ ਦੀ ਮੁੱਛ ਦਾ ਬਾਲ


No comments:

Post a Comment