Monday, October 17, 2022

ਜੋਰੂ ਦਾ ਗੁਲਾਮ p3

                                              ਜੋਰੂ ਦਾ ਗੁਲਾਮ


ਦੇਖੋ ਇਹ ਹੈ ਜੋਰੂ ਦਾ ਗੁਲਾਮ

ਕਰੋ ਇਸ ਨੂੰ ਸੱਤ ਸੱਤ ਸਲਾਮ

ਵਿਆਹ ਜੱਦ ਇਸ ਕਰਾਇਆ

ਇਹ ਸੀ ਇਸ ਗੱਲ ਤੋਂ ਅਣਜਾਣ

ਕਿ ਕੀ ਹੋਊਗਾ ਇਸ ਦਾ ਅਨਜਾਮ

ਇਹ ਹੈ ਜੋਰੂ ਦਾ ਗੁਲਾਮ

ਛੜਾ ਹੁੰਦਾ ਸੀ ਇਹ ਸ਼ੇਰ

ਸਾਰੇ ਦੋਸਤਾਂ ਵਿੱਚੋਂ ਦਲੇਰ

ਦਹਾੜ ਨਾਲ ਕਰਦਾ ਦੁਸ਼ਮਣ ਢੇਰ

 ਉਹ ਦੋਸਤ  ਵੀ ਅੱਜ ਹੈਰਾਨ 

ਕਿਵੇਂ ਬਣਿਆ ਇਹ ਜੋਰੂ ਦਾ ਗੁਲਾਮ

ਸੁਣੋ ਇਸ ਦੀ ਰਾਮ ਕਹਾਣੀ

ਇਹਦੀ ਅਪਣੀ ਹੀ ਜੁਬਾਨੀ

ਸੋਚਿਆ ਵਿਆਹ ਕਰਾ,ਕਰਾਂਗੇ ਮਨਮਾਨੀ

ਆਖ਼ਰ ਮੈਂ ਮਰਦ ਉਹ ਹੈ ਜਨਾਨੀ

ਔਰਤ ਦੀ ਫ਼ਿਤਰੱਤ ਮੈਂ ਸਮਝ ਨਾ ਪਾਇਆ

ਸੁਲਝੇ ਢੰਗ, ਪਿਆਰ ਨਾਲ ਸਾਨੂੰ ਰਾਹ ਲਾਇਆ

ਦੁਨਿਆਦਾਰੀ ਸਿਖਾ ਕੇ ,ਸਾਨੂੰ ਇੱਥੇ ਤੱਕ ਪਚਾਇਆ

ਕੀਤਾ ਰੌਸ਼ਨ ਉਸ ਨੇ ਮੇਰਾ ਨਾਮ

ਇਸ ਲਈ ਮੈਂ ਬਣਿਆ ਉਸ ਦਾ ਗੁਲਾਮ

ਮੈਂਨੂੰ ਤੇ ਮੇਰੇ ਟਬੱਰ ਨੂੰ ਖ਼ੁਸ਼ ਉਹ ਰੱਖੇ

ਸੁਖ ਸ਼ਾਂਤੀ ਖ਼ੁਸ਼ਹਾਲ ਪਰਵਾਰ ਮੇਰਾ ਵੱਸੇ

ਦੇਵੇ ਮੈਂਨੂੰ ਦਿਲੋਂ ਉਹ ਮਾਣ

ਬਰਕਰਾਰ ਰੱਖੇ ਮੇਰੀ ਆਨ ਤੇ ਸ਼ਾਨ

ਇਸ ਲਈ ਮੈਂ ਜੋਰੂ ਦਾ ਗੁਲਾਮ

ਸਲਾਹ ਨਾਲ ਇੱਕਠੇ ਚਲਣ ਸਮਝਦਾਰ

ਸੁਚਿਆਰੀ ਮਿਲੇ ਬੀਵੀ,ਜਿੰਦ ਦੇਵੇ ਸਵਾਰ

ਦੁਨਿਆ ਚਾਹੇ ਹੱਸੇ,ਚਾਹੇ ਤਾਨੇ ਦੇਣ ਮੇਰੇ ਯਾਰ

ਬੀਵੀ ਦੀ ਮਨ ਚੱਲਾਂ,ਪਾਵਾਂ ਸਕੂਨ,ਕਰਾਂ ਘੁਮਾਨ

ਪਰਵਾਹ ਨਹੀਂ ਕਹਿ ਲਏ ਜੱਗ, ਮੈਂਨੂੰ ਜੋਰੂ ਦਾ ਗੁਲਾਮ

*********

              जोरू दा गुलाम


देखो इह है जोरू दा गुलाम

करो इस नू सॅत सॅत सलाम 

विआह जॅद इस ने करायिआ

इह सी इस गॅल तों अनजाण

कि की होऊगा इस दा अनजाम

इह है जोरू दा गुलाम

छङा हुंदा सी इह शेर

सारे दोसतां विचों दलेर

दहाङ नाल करदा दुश्मन ढेर

ओह दोसत वी अज हैरान

किवें बणिआ इह जोरू दा गुलाम

सुणो इस दी राम कहाणी

इहदी अपणी  ही जुबानी

सोचिआ विआह करा,करांगे मनमानी

अखिर मैं मर्द उह है जनानी

औरत दी फ़ितरॅत मैं समझ ना पायिआ

सुलझो ढंग,प्यार नाल सानू राह लायिआ

दुनियादारी सिखा के,सानू इॅथ्थे तॅक पचायिआ

कीता रौशन उस ने मेरा नाम

इस लई बणिआ मैं उस दा गुलाम

मैंनू ते मेरे टबॅर नू खुश उह रॅखे

सुख शांन्ती ख़ुशहाल परवार मेरा वॅस्से

देवे मैंनू दिलों उह माण

बरकरार रॅखे मेरी आन ते शान

इस लई मैं जोरू दा गुलाम

सलाह नाल इकॅठे चलण समझदार

सुचियारी मिले बीवी,जिंद दवे सवार

दुनिया चाहे हॅसे,चाहे ताने देण मेरे यार

बीवी दी मन चॅलां,पांवां सकून,करां घुमान

परवाह नहीं कहि लए जॅग,मैंनू जोरू दा गुलाम


 






No comments:

Post a Comment