ਮੈਂ ਕਤੱਜਾ ਮੈਂ ਨਾ ਰੱਜਾਂ
ਮੈਂ ਨਾ ਰੱਜਾਂ ਮੈਂ ਕਚੱਜਾ
ਮੈਂ ਕਚੱਜਾ ਮੈਂ ਨਾ ਰੱਜਾਂ
ਨਾ ਖਾਸ ਨਾ ਜਾਦਾ ਭੁੱਖ
ਛੋਟਿਆਂ ਅਧੂਰਿਆਂ ਚਾਹਾਂ ,ਇਹੀਓ ਦੁੱਖ
ਧੰਨ ਨਾ ਥੋੜਾ ਨਾ ਬੇਸ਼ੁਮਾਰ
ਝੱਟ ਲੰਘੇ ਚੰਗੇ,ਬੁਤਾ ਦਿਤਾ ਸਾਰ
ਤੰਨਦੁਰੁਸਤੀ ਲਈ ਮੈਂ ਉਸ ਦਾ ਅਭਾਰੀ
ਦਿੱਤੀ ਨਹੀਂ ਕੋਈ ਵੱਡੀ ਬਿਮਾਰੀ
ਸਾਥੀ ਮਿਲੀ ਜੋ ਪੱਕੀ ਯਾਰ
ਤਹਿ ਦਿੱਲੋਂ ਕਰੇ ਸਾਨੂੰ ਪਿਆਰ
ਪਰਿਵਾਰ ਵਲੋਂ ਮੈਂ ਚੋਖਾ ਸੌਖਾ
ਆਦਰ ਦੇਣ ,ਦੇਣ ਨਾ ਸ਼ਕਾਇਤ ਦਾ ਮੌਕਾ
ਏਨੇ ਵਿੱਚ ਰੱਜ ਨਾ ਆਏ
ਹੋਰ ਮਿਲੇ,ਮੰਨ ਲੱਲਚਾਏ
ਉੱਚਾ ਨਾ ਕਰ ਸਕੇ ਅਪਣਾ ਨਾਮ
ਪਰ ਫਿਰ ਨਹੀਂ ਹੋਏ ਕਿਸੇ ਪਾਸੇ ਬੱਦਨਾਮ
ਚਾਹੇ ਛੂਹੀਆਂ ਨਹੀਂ ਅਸੀਂ ਕੋਈ ਬੁਲੱਦਿਆਂ
ਚੂੱਲੂ 'ਚ ਨਹੀਂ ਡੁੱਬੇ,ਨਾ ਕੀਤੀਆਂ ਦਰਿੰਦਿਆਂ
ਪਿਛਲੀ ਓਮਰੇ ਜੇ ਕਰਾਂ ਹਿਸਾਬ
ਠੀਕ ਰਿਹਾ ਜੀਣਾ ਨਹੀਂ ਰਿਆ ਖ਼ਰਾਬ
ਸਕੂਨ ਵਿੱਚ ਬੈਠਾ ਕਰਾਂ ਮੰਨੇ ਗਰੂਰ
ਸੂਝ ਬੂਝ ਮਹਿਨੱਤ ਅਪਣੀ ਨਾਲ ਨਿਭਾਈ ਜਿੰਦ ਭੱਰਭੂਰ
ਜਿੰਦ ਦੀ ਸਫੱਲਤਾ ਦਾ ਮੈਂ ਸ਼੍ਰੇਹ ਲਵਾਂ
ਕਰਨ ਕਰਾਵਨਹਾਰ ਬਾਰੇ ਕੁੱਛ ਨਾ ਕਹਾਂ
ਉਸ ਬਾਰੇ ਦਿੱਲ ਵਿੱਚ ਅਤੁੱਟ ਵਿਸ਼ਵਾਸ
ਮੈਂ ਬੱਚਾ ਉਸ ਦਾ,ਬਖ਼ਸ਼ੂ ਮੈਂਨੂ,ਮੈਂਨੂੰ ਪੂਰੀ ਆਸ
No comments:
Post a Comment