ਜੂਨੇ ਗਵਾਚਾ ਜੱਸਾ
ਬੰਦੇ ਦੀ ਜੂਨੇ ਜੱਸਾ ਜਮਿਆ
ਦੁਨਿਆ ਵਿਚ ਫਿਰੇ ਗਵਾਚਾ
ਵੱਡੀ ਕੋਈ ਸੋਚ ਨਾ ਰੱਖੇ
ਜਿੰਦਗੀ ਨੂੰ ਸਮਝੇ ਇਕ ਤਮਾਸ਼ਾ
ਗਲ ਬਾਤ ਕਰਨ ਦੀ ਥੋਹ ਨਾ ਰੱਖੇ
ਚੋਹਾਂ ਵਿਚ ਬਣੇ ਬਾਰ ਬਾਰ ਉਹ ਹਾਸਾ
ਲਖ਼ਸਮੀ ਨੂੰ ਆਦਰ ਨਾ ਦਿਤਾ
ਸਰਮਾਇਆ ਦੀ ਰਹੀ ਹਮੇਸ਼ਾਂ ਥੋੜ
ਸਰਸਵੱਤੀ ਦਿਤੀ ਦਾਤ ਨਾ ਵਰਤੀ
ਖਾਲੀ ਭਾਂਡੇ ਵਾਂਗ ਕਰਦਾ ਰਿਆ ਸ਼ੋਰ
ਪੱਲੇ ਇਕ ਵੀ ਸ਼ਬਦ ਨਾ ਪਿਆ
ਮਜਵਾਂ ਦੇ ਥੱਬੇ ਗ੍ਰੰਥ ਪੜ ਮਾਰੇ
ਧਰਮ ਕੋਈ ਅਪਨਾ ਨਾ ਸਕਿਆ
ਕਹੇ ਇੱਕੋ ਜਹੇ ਹਨ ਉਹ ਸਾਰੇ
ਸਰਬ-ਸਮਾਇਆ ਉਸ ਨੂੰ ਮੰਨੇ
ਪਾਪੀ ਜੱਸੇ ਨੂੰ ਨਜ਼ਰ ਨਾ ਆਏ
ਵੇਖੇ ਨਾ ਉਸ ਨੂੰ ਆਪਣੇ ਅੰਦਰ
ਮੱਕੇ ਮੰਦਰ ਉਸੇ ਲੱਭਣ ਜਾਏ
ਇਸ ਦੁਨਿਆ ਨੂੰ ਸਮਝ ਨਾ ਪਾਇਆ
ਸੋਚੋ ਦੂਸਰੀ ਦੁਨਿਆ ਬਾਰੇ
ਇਹ ਗਵਾਈ ,ਉਹ ਨਾ ਪਾਈ
ਰਹਿ ਗਿਆ ਅੱਧ ਵਿਚਕਾਰੇ
No comments:
Post a Comment