ਦਿੱਲ ਚਾਹੀ ਜਾਂ ਸਤਿ
ਦਿਲ ਕਹੇ
ਚਲ ਬਲੀਏ
ਉੱਥੇ ਚਲੀਏ
ਇੱਕ ਨੂੰ ਜਿੱਥੇ ਦੂਜਾ ਵੀ ਪਿਆਰਾ
ਪਿਆਰ ਨਾਲ ਰਹਿਣ ਸਾਰੇ ਸੱਚਾ ਭਾਈਚਾਰਾ
ਸੱਚੇ ਜਿੱਥੇ ਦਿਲ ਝੂਠ ਦਾ ਨਾ ਨਾਮੋ ਨਿਸ਼ਾਨ
ਹੈਵਾਨੀਅਤ ਨਾ ਦਿਖੇ ਭਲੇ ਸੱਭ ਇੰਸਾਨ
ਬਿਮਾਰੀ ਭੁੱਖ ਨਾ ਕੋਈ ਖੁਸ਼ੀ ਭਰਭੂਰ
ਰਬ ਵੀ ਦੂਰ ਨਾ ਦਿਖੇ ਉਹ ਹਾਜ਼ਰਾ ਹਜ਼ੂਰ
ਦਿਮਾਗ ਕਹੇ
ਇਹ ਤੇਰੀ ਕਲਪਨਾ ਸਾਰੀ ਏਸੀ ਦੁਨਿਆਂ ਨਾ ਕੋਈ
ਕਿਓਂ ਉਸ ਬਣਾਈ ਜੋ ਬਣਾਈ ਦੁਨਿਆਂ ਜਾਣੇ ਸੋਇ
ਪਿਆਰ ਨਾਲ ਨਫ਼ਰਤ ਬਣਾਈ ਭਾਈਆਂ ਵਿੱਚ ਤਕਰਾਰ
ਇੰਸਾਨ ਬਣਾਇਆ ਸ਼ੇਤਾਨ ਬਣਾਇਆ ਕਈ ਬਣਾਏ ਵਿੱਚਘਾਰ
ਦੁੱਖ ਨਾਲ ਸੁੱਖ ਬਣਾਇਆ ਤੰਦਰੁਸਤੀ ਨਾਲ ਬਿਮਾਰੀ
ਦੁਸ਼ਮਣ ਵੀ ਪੈਦਾ ਕੀਤੇ ਨਾਲ ਬਣਾਈ ਯਾਰੀ
ਇੱਕ ਪਹਿਲ ਜ਼ਿੰਦਗੀ ਦਾ ਉਸ ਪਾਸੇ ਦੁੱਖ
ਦੂਜਾ ਪਹਿਲੂ ਉਸੀ ਜਿੰਦ ਦਾ ਮਾਣੇ ਤੂੰ ਸੁੱਖ
ਭਾਲ ਨਾ ਦਿੱਲ ਚਾਹੀ ਦੁਨਿਆ ਸਤਿ ਇਹੀਓ ਤੇਰਾ ਸੰਸਾਰ
ਇਸ ਦੁਨਿਆਂ ਦੀ ਦੁਨੀਆਂਦਾਰੀ ਸਿੱਖ ਸਿੱਖ ਇਸ ਦੇ ਵਿਯਾਵਾਰ
ਦੋਨੋਂ ਪਹਿਲੂਆਂ ਨੂੰ ਸਵਿਕਰ ਕਰ ਇਹ ਹੈ ਭਾਣਾ ਉਸ ਦਾ
ਮਿਲੂ ਤੈਂਨੂੰ ਤੇਰੇ ਲਿਖੇ ਕਰਮ ਇਹ ਕਹਿਣਾ ਹੈ ਜੱਸ ਦਾ
xxxxx
No comments:
Post a Comment