Monday, April 21, 2025

ਦੋ ਕਾਲੇ ਕੱਕੇ p4

      ਦੋ ਕਾਲੇ ਕੱਕੇ


ਦੋ ਮੇਰਿਆਂ ਵੱਡਿਆਂ ਕਮਜੋਰਿਆਂ  ਕਾਮ ਤੇ ਕ੍ਰੋਧ

ਕਾਬੂ ਨਾ ਕਰ ਸਕਿਆ ਹਾਰਿਆ ਸਕਿਆ ਨਾ ਉਨ੍ਹਾਂ ਨੂੰ ਸੋਧ

ਕ੍ਰੋਧ ਵਿੱਚ ਮੈਂ ਪਾਗ਼ਲ ਹੋ ਜਾਂਵਾਂ

ਕੀ ਮਾੜਾ ਕੀ ਚੰਗਾ ਸੋਚ ਨਾ ਪਾਂਵਾਂ

ਕੌੜੇ ਬੋਲ ਬੋਲ  ਆਪਣਿਆਂ ਦਾ ਦਿਲ ਦੁੱਖਾਂਵਾਂ

ਗੰਦੇ ਭੈੜੇ ਅਲਫਾਜ਼ ਲੱਭ ਪਿਆਰਿਆਂ ਨੂੰ ਰੋਲਾਂਵਾਂ

ਹਰ ਬਾਰ ਕ੍ਰੋਧ ਵਿੱਚ ਬੋਲ ਫਿਰ ਆਪ ਪਛਤਾਇਆ

ਅਗਲੀ ਬਾਰ ਫਿਰ ਕ੍ਰੋਧ ਕਰਾਂ ਕ੍ਰੋਧ ਮੇਰਾ ਕਾਬੂ ਨਾ ਆਇਆ

ਕਾਮ ਦੀ ਕਹਿੰਦਿਆਂ ਆਏ ਮੈਂਨੂੰ ਆਪ ਨੂੰ ਸ਼ਰਮ

ਬਹੁਤ ਜ਼ੋਰ ਲਾਇਆ ਬਾਜ਼ ਨਾ ਆਇਆ ਕਰਾਂ ਕੂਕਰਮ

ਸੁੰਦਰ ਚੇਹਰਾ ਵੇਖ ਦਿਲ ਧੱੜਕੇ ਮਨ ਲੱਲਚਾਏ

ਕਿਵੇਂ ਉਸੇ ਪਾਂਵਾਂ ਦਿਨ ਭਰ ਦਿਮਾਗ ਸਕੀਮ ਬਣਾਏ

ਬੈਠ ਕਈ ਬਾਰ ਸੋਚ ਕਾਮ ਆਪਣੇ ਨੂੰ ਲਾਹਨਤ ਮੈਂ ਪਾਂਵਾਂ

ਜੱਗ ਨੂੰ ਪਤਾ ਲੱਗੇ ਕੀ ਕਹਿਣਗੇ ਡਰਾਂ ਘਭਰਾਂਵਾ਼ 

ਪਰ ਜਦ ਕਾਮ ਦਾ ਭੂਤ ਹੋਏ ਮੇਰੇ ਤੇ ਸਵਾਰ

ਪਰਵਾਹ ਨਾ ਕਰਾਂ ਦੁਨਿਆਂ ਦੀ ਲੱਭਾਂ ਅਗਲਾ ਸ਼ਿਕਾਰ

ਕਦੋਂ ਕਾਮ ਕ੍ਰੋਧ ਦੋ ਕਾਲੇ ਕੱਕਿਆਂ ਨੂੰ ਕਰਾਂ ਮੈਂ ਕਾਬੂ

ਘੱਟ ਹੋ ਜਾਣ ਬੁਢਾਪਾ ਸ਼ਇਦ ਕਰ‌ ਜਾਏ ਇਹ ਜਾਦੂ

ਤਦ ਬਿਨ ਸ਼ਰਮਿੰਦਗੀ ਅੱਖ ਆਪ ਨਾਲ ਮਿਲਾਂਵਾਂ

ਫਿਰ ਲੁੱਚਾ ਹਵਸੀ ਨਾ ਸਮਝਾਂ ਆਪ ਨੂੰ ਸ਼ਰੀਫ਼ ਕਹਾਂਵਾਂ

xxxx


        दो काले कक्के

   

दो मेरियां वडियां कमज़रियां काम ते क्रोध

काबू न कर सकिया हारिया सका न उन्हांं नू सोध 

क्रोध विच मैं पागल हो   जांवां

की माढ़ा की चंगा मैं सोच न पांवां

कौड़े बोल बोल अपनियां दा दिल दुखावां 

गंदे भैड़े अल्फाज लभ पियारियां नू रूलावां

हर बार क्रोध विच बोल फिर आप पछताया

अगली बार फिर क्रोध  करां क्रोध मेरा काबू न आया  

काम दी केहंदियां आए मैंनू आप  शर्म

बहुत जोर लाया बाज ना आया करां कुकर्म 

सुंदर चेहरा देख दिल धड़के मन ललचाए

किवें उसे पांवां दिन भर दिमाग स्कीम बनाए 

बैठ कई बार मैं काम अपने नू लाहनत पांवां

जग नू पता लगे की कहेंगे डरां घबरांवां

पर जद काम दा भूत होए मेरे ते स्वार

परवाह न करां दुनियां दी अगला  लभां शिकार 

 कदों  काम क्रोध दे दो काले  ककियां नू करां मैं काबू

घट हो जाण बुढ़ापा शायद कर जाए एह जादू

तद बिन शर्मिंदगी अख आप नाल मिलांवां

फिर लुचा हवसी ना समझ आप नू शरीफ कहांवां








No comments:

Post a Comment