ਟੱਪੇ
ਅੱਖੀਂ ਸੁਰਮਾ ਨਾ ਪਾਇਆ ਕਰੋ
ਜ਼ਾਲਮ ਉਹ ਪਹਿਲਾਂ ਤੋਂ ਉਨ੍ਹਾਂ ਨੂੰ ਕਾਤਲ ਨਾ ਬਣਾਇਆ ਕਰੋ।
,,,
ਜੱਸੇ ਤੇ ਗੁਸਾ ਨਾ ਖਾਇਆ ਕਰੋ
ਡਰਪੋਕ ਆਸ਼ਿਕ ਤੇਰਾ ਉਸ ਨੂੰ ਲਾਲ ਅੱਖਾਂ ਨਾ ਦਿਖਾਇਆ ਕਰੋ ।
,,,
ਗਲੀ ਸਾਡੀ ਪਾਓ ਫੇਰਾ
ਜੀ ਕਰੇ ਅੱਖੀਂ ਨਿਹਾਰ ਲਵਾਂ ਸੋਹਣਾ ਚੇਹਰਾ ਤੇਰਾ
,,
ਅਸਮਾਨੀ ਚੰਮਕਦੇ ਤਾਰੇ ਨੇ
ਸੀਨਾ ਚੀਰ ਗਏ ਤੀਰ ਜੋ ਤੇਰੀ ਅੱਖਾਂ ਮਾਰੇ ਨੇ
,,,,
ਹਵਾ ਨਾਲ ਬੂਹਾ ਖੜਕੇ
ਯਾਦ ਤੇਰੀ ਐਨੀ ਆਏ ਦਿਲ ਸਾਡਾ ਤੇਜ਼ ਧੱੜਕੇ
,,,,
ਤੇਰੀ ਬੇਰੁਖੀ ਨਾਲ ਅਸੀਂ ਮਰਦੇ
ਬਚਾ ਲੈ ਤੂੰ ਸਾਨੂੰ ਇਕ ਵਾਰੀ ਹਾਂ ਕਰਦੇ
,,,
ਕਦੀ ਬਾਗ਼ੇ ਵਿੱਚ ਮਿਲ ਮਾਇਆ
ਵਾਦਾ ਤੋੜੀਂ ਨਾ ਤੋੜੀਂ ਨਾ ਸਾਡਾ ਦਿਲ ਮਾਇਆ
,,,
ਕਿਸ ਹੱਥ ਨਾਲ ਮੈਂਨੂੰ ਛੋਇਆ ਮਾਇਆ
ਅੱਗ ਸ਼ਰੀਰ ਨੂੰ ਲੱਗੀ ਦਿਲ ਤੇਰਾ ਹੋਇਆ ਮਾਇਆ
,,,,
ਅੱਖ ਤੇਰੇ ਤੇ ਆਈ ਆ
ਦਿਨ ਦਾ ਸਕੂਨ ਗਿਆ ਰਾਤ ਨੀਂਦ ਗਵਾਈ ਆ
,,,
ਉਹ ਸਾਡੀ ਦੁਨਿਆਂ ਸਾਰੀ ਆ
ਦਿਲ ਉਸ ਦਾ ਹੋਇਆ ਜਿੰਦ ਉਸ ਤੇ ਵਾਰੀ ਆ
,,
ਦਿਲ ਮੇਰਾ ਨਹੀਂ ਬਸ ਆਪਣੇ
ਦਿਨੇਂ ਤੇਰੀ ਸੋਚੀਂ ਡੁਬਾਂ ਰਾਤ ਲਵਾਂ ਤੇਰੇ ਸੁਪਨੇ
,,,
ਤੇਰੀ ਅੱਖ ਨਾਲ ਅੱਖ ਮਿਲੀ
ਸਵਰਗ ਦਾ ਝੂਟਾ ਮਿਲਿਆ ਖ਼ੁਸ਼ ਹੋ ਰੂਹ ਖਿਲੀ
,,,
ਬਾਗ਼ੇ ਵਿੱਚ ਫੁੱਲ ਖਿਲਿਆ
ਜਿੰਦ ਸੰਵਰ ਗਈ ਜਦ ਮੈਂਨੂੰ ਤੂੰ ਮਿਲਿਆ
,,,
ਤੇਰੀ ਅੱਖ ਵਿੱਚ ਬਸ ਜਾਂਵਾਂ
ਪਾਗ਼ਲ ਹੋ ਦਿਲ ਨੱਚੇ ਗੀਤ ਖੁਸ਼ੀ ਦੇ ਮੈਂ ਗਾਂਵਾਂ
,,,
ਜੱਸਾ ਖੁਸ਼ੀ ਵਿੱਚ ਹੱਸਦਾ ਆ
ਰਬ ਬਣ ਯਾਰ ਉਸ ਦਾ ਉਸ ਦੇ ਦਿਲ ਵਿੱਚ ਵੱਸਦਾ ਆ
,,,
ਦਿਲ ਖੁਸ਼ੀ ਵਿੱਚ ਗੀਤ ਗਾਏ
ਨੇਰੀ ਰਾਤ ਤੂੰ ਚੁਬਾਰੇ ਚੱੜੇਂ ਚੰਨ ਸਾਡਾ ਚੜ ਜਾਏ
,,,
ਲਾਲ ਗੁਲਾਬ ਦੇ ਦੋ ਫੁੱਲ ਖਿਲੇ
ਜਨਤ ਬਣ ਜਾਂਦੀ ਜਿੱਥੇ ਯਾਰ ਨਾਲ ਯਾਰ ਮਿਲੇ
,,,
ਤਾਹਨੇ ਮਾਰ ਨਾ ਸਤਾਇਆ ਕਰੋ
ਕੋੜੇ ਬੋਲ ਸੁਣ ਦਿਲ ਦੁਖੇ ਮਿੱਠੇ ਬੋਲ ਸੁਣਾਇਆ ਕਰੋ
,,,
ਮੱਥੇ ਤੀੜਿਆਂ ਨਾ ਪਾਇਆ ਕਰੋ
ਖਿਲਿਆ ਮੁਖ ਸੋਹਣਾ ਲੱਗੇ ਥੋੜਾ ਥੋੜਾ ਮੁਸਕਰਾਇਆ ਕਰੋ
,,
ਕਹਿਰ ਸਾਡੇ ਤੇ ਨਾ ਢਾਇਆ ਕਰੋ
ਦਿਲ ਸਾਡਾ ਬੇਚਾਰਾ ਬੇਚਾਰੇ ਤੇ ਤਰਸ ਖਾਇਆ ਕਰ,,,,
ਅੱਖੀਂ ਸੁਰਮਾ ਨਾ ਪਾਇਆ ਕਰੋ
ਜਾਲਮ ਇਹ ਪਹਿਲੋਂ ਉਨ੍ਹੇਂ ਕਾਤਲ ਨਾ ਬਣਾਇਆ ਕਰੋ
No comments:
Post a Comment