Thursday, April 17, 2025

ਯਾਰ ਜਿਨ੍ਹਾਂ ਨਾਲ ਰਾਜੀ਼ p4

      ਯਾਰ ਜਿਨ੍ਹਾਂ ਨਾਲ ਰਾਜੀ਼


ਮਾਂ ਦਾ ਹੱਥ ਜਿਨ੍ਹਾਂ ਸਿਰ ਉੱਤੇ ਮਾਨਣ ਠੰਢਿਆਂ ਛਾਂਵਾਂ

ਬਾਪੂ ਸਿਰ ਐਸ਼ ਕਰਨ ਕਰਨ ਸਰਦਾਰੀ ਨਾਲ ਭਰਾਂਵਾਂ

ਜਿਗਰੀ ਦੋਸਤ ਜਿਨ੍ਹਾਂ ਦੇ ਨਸੀਬੀਂ ਰਲ ਮਹਿਫ਼ਲ ਉਹ ਜਮੌਣ

ਪੁਰਾਣਿਆਂ ਯਾਦਾਂ ਯਾਦ ਕਰ ਹੱਸਣ ਗੀਤ ਖੁਸ਼ੀ ਦੇ ਗੌਣ

ਕਾਬਲ ਜਿਨ੍ਹਾਂ ਦੀ ਔਲਾਦ ਨਿਕਲੇ ਕਮਾਊ ਸਮਝਦਾਰ ਕਹਿਣੇਕਾਰ

ਖੁਸ਼ਹਾਲ ਉਨ੍ਹਾਂ ਦਾ ਟੱਬਰ ਵਸੇ ਮਿਲੇ ਪੂਰਾ ਆਦਰ ਸਤਿਕਾਰ

ਹੱਥੋਂ ਸਚਿਆਰੀ ਦਿਲੋਂ ਸੱਚੀ ਸੋਚੋਂ ਸੁੱਚੀ ਮਿਲੇ ਸੁਹਾਨੀ ਸਿਆਣੀ

ਬਿਨ ਝਮੇਲੇ ਗ੍ਰਿਸਤ ਪੌਓਣ ਜਨਤ ਇੱਥੇ ਸੱਚ ਇਹ ਜਸ ਦਾ ਜਾਣੀ

ਯਾਰ ਜਿਨ੍ਹਾਂ ਦਾ ਜਿਨ੍ਹਾਂ ਨਾਲ ਰਾਜੀ਼ ਮਾਨਣ ਸੁਖ ਘਨੇਰੇ

ਲੱਖ ਖੁਸ਼ਿਆਂ ਸੁਹੇਲੀ ਜਿੰਦ ਲੰਘੇ ਦੁੱਖ ਨਾ ਆਏ ਨੇੜੇ 

xxx

         यार  जिन्हां नाल राज़ी


मां दा हथ जिन्हां सिर उते मानण ठंडियां छावां

बापू सिर ऐश करन करन सरदारी नाल  भरांवां

जिगरी दोस्त जिन्हाँ दे नसीबीं रल महफिल ओह जमौण

पुरानियां यादां याद कर हसण गीत खुशी दे गौण 

काबल जिन्हां दी औलाद निकले कमाऊ समझदार कहनेकार 

खुशहाल उन्हां टब्बर बसे मिले पूरा आदर सत्कार 

हथों सचियारी दिलों सच्ची सोचों सुची मिले सुहानी सियानी 

बिन झमेले ग्रीस्थ पौण  जनत ईथे सच जस दा जाणी

यार जिन्हां दा जिन्हां नाल राज़ी मानण सुख घनेरे 

लख खुशियां सुहेली उन्हाँ दी जिंद लंघे दुख न आए  नेड़े



 

1 comment: