Friday, March 21, 2025

ਅਕਲ ਮੈਂਨੂੰ ਘੱਟ p4

      ਅਕਲ ਮੈਂਨੂੰ ਘੱਟ


ਅਕਲ ਮੈਂਨੂੰ ਥੋੜੀ ਘੱਟ 

ਉੱਤੋਂ ਬੜ ਬੋਲਾ ਮੂੰਹ ਫੱਟ

ਕੀ ਕਦੇ ਕਹਿਣਾ ਮੈਂ ਸਮਝ ਨਾ ਪਾਂਵਾਂ

ਹਰ ਬਾਰ ਸੌ ਬਾਰ ਮੂੰਹ ਤੇ ਖਾਂਵਾਂ

ਐਤਵਾਰ ਜੱਸਾ ਫੜਿਆ ਗਿਆ ਆਪਣੀ ਮਸ਼ੂਕ ਦੇ ਨਾਲ

ਮਸ਼ੂਕ ਦੇ ਭਰਾਂਵਾਂ ਚਾੜੀ ਤੌਣੀ ਕੀਤਾ ਬੁਰਾ ਹਾਲ

ਦੋਸਤ ਕਹਿਣ ਹੋਇਆ ਜੱਸੇ ਨਾਲ ਮਾੜਾ

ਮੈਂ ਹਸਿਆ ਕਿਹਾ ਇਹ ਖੇਲ ਹੈ ਕਿਸਮਤ ਦਾ ਯਾਰਾ

ਉਸ ਬਿਸਤਰ ਚੋਂ ਮੈਂ ਨਿਕਲਿਆ ਫਸਿਆ ਜੱਸਾ ਬੇਚਾਰਾ

ਅੱਧਾ ਘੰਟਾ ਪਹਿਲੋਂ ਆਉਂਦੇ ਭਾਈ ਮੈਂ ਜਾਂਦਾ ਮਾਰਾ

ਲੱਗੀ ਜਦੋਂ ਕਿਸੇ ਨਾ ਦੇਖੀ ਮੇਰੇ ਮੂੰਹੋਂ ਜਾਣੇ ਜੱਗ ਸਾਰਾ

ਅਕਲ ਮੇਰੀ  ਥੋੜੀ ਘੱਟ

 ਉੱਤੋ ਬੜਬੋਲਾ ਮੂੰਹ ਫੱਟ

ਜਾਤ ਮੇਰੀ ਕੋਹੜ ਕਿਰਲੀ ਸ਼ਤੀਰ ਨੂੰ ਜੱਫਿਆਂ ਪਾਂਵਾਂ

ਔਕਾਤ ਤੋਂ ਬਾਹਰ ਹੋ ਮੈਂ ਫੱਨੇ ਖਾਂ ਬਣ ਜਾਂਵਾਂ

ਉਹ ਸੀ ਸ਼ਾਹੀ  ਖਾਨਦਾਨ ਘਰ ਦੀ ਸਨੱਖੀ ਤੇ ਜਵਾਂਨ

ਮੈਂ ਭਿਖਾਰੀ ਬੁੱਢਾ ਰੱਖਾਂ ਉਸ ਨੂੰ ਪੌਣ ਦਾ ਅਰਮਾਣ

ਕਿੱਥੇ ਮੈਂ ਮੈਂ ਕਿੱਥੇ ਟੈਂ ਟੈਂ ਗੱਲ ਮੇਰੀ ਸਮਝ ਨਾ ਆਈ

ਬੋਲਿਆ ਮੈਂ ਤੇਰੇ ਤੇ ਮਰਾਂ ਉਹ ਹੱਸੀ ਖਿਲੀ ਮੇਰੀ ਉੜਾਈ

ਕਹੇ ਮੇਰੇ ਵਲ ਵੇਖ ਆਪਣੇ ਵਲ ਵੇਖ ਕੀ ਹੋਇਆਂ ਤੂੰ ਸ਼ੌਦਾਈ

ਔਕਾਤ ਆਪਣੀ ਵਿੱਚ ਰਹਿ ਤੂੰ ਨਹੀਂ ਫੱਨੇ ਖਾਂ

ਛੱਤਰੌਤ ਐਸਾ ਫੇਰੂਂ ਚੇਤੇ ਆਊ ਤੈਂਨੂੰ ਤੇਰੀ ਮਾਂ

ਅਕਲ ਮੈਂਨੂੰ ਥੋੜੀ ਘੱਟ

ਉੱਤੋਂ ਬੜਬੋਲਾ ਮੂੰਹ ਫੱਟ

xxx

                अकल मैंनू घट

 

अकल मैंनू थोड़ी घट

उतों बड़बोला मूंह फट

की कदे कहणा मैं समझ ना पांवां

हर बार सौ बार मुंह ते खांवां

ऐतवार जस्सा फढ़िया गिया अपनी माशूक दे नाल

माशूक दे  भरांवां चाढ़ी तौणी किता बुरा हाल

दोस्त कहण एह होया जस्से नाल  माड़ा 
मैं बोलिया एह तां खेल किस्मत दा यारा

उस बिस्तर  चों मैं निकलिया फसिया जस्सा बेचारा 

अधा घंटा  पहलों औंदे भाई मैं जांदा मारा 

लगी जद किसे ना देखी मेरे मुंहों जाने जग सारा 

अकल मैंनू थोड़ी घट 

उतों बड़बोला मूंह फट

जात मेरी कोहड़ किरली छतीर नू  जफियां पांवां

औकात तों बाहर हो  मैं फने खां बण जांवां

ओह सी शाही खानदान घर दी सनखी ते जवांन

मैं बुढा भिखारी रखां उस नू पौण दे अरमान 

किथे मैं मैं किथे टैं टैं गल मेरी समझ ना आई 

बोलिया मैं तेरे ते मरां ओह हसी खिली मेरी उड़ाई 

कहे मेरे  वल देख अपने वल देख की होइयां तू शौदाई

औकात अपने विच रह तू नहीं फने खां 

छत्रौत ऐसा फैरूं चेते आयू तैंनू तेरी मां

अकल मैंनू थोड़ी घट 

उतों बड़बोला मूंह फट 















No comments:

Post a Comment