Friday, March 14, 2025

ਮਧਹੋਸ਼ੀ ਚੰਗੀ p4

   ਮਧਹੋਸ਼ੀ  ਚੰਗੀ


ਸੱਚ ਦਸ ਨਾ ਤੋੜ ਨਸ਼ਾ ਮੇਰਾ

ਮਧਹੋਸ਼ੀ ਚੰਗੀ ਲਗਦੀ ਆ

ਸੂਫੀ ਦਿਲ ਨਫ਼ਰਤ ਭਰਿਆ

ਚੜੀ ਨਾਲ ਪਿਆਰ ਦੀ ਖੁਮਾਰੀ ਚੜਦੀ ਆ

ਚੜੀ ਨਾਲ ਮਰਜ਼ੀ ਵਿਚ ਚੱਲੇ ਦੁਨਿਆਂ

ਦਿਖੇ ਨਾ ਕੋਈ ਜਬਰ

ਆਪ ਖ਼ੁਸ਼ ਜਗ ਸਾਰਾ ਖ਼ੁਸ਼

ਦੁਖੀ ਨਾ ਆਏ ਨਜ਼ਰ

ਗੁਲਾਬ ਦਾ ਰੰਗ ਹੋਰ ਸੁਰਖ਼ ਜਾਪੇ

ਭੌਰੇ ਵੀ ਹੋਰ ਮਸਤਾਏ

ਚੰਪਾ ਚਮੇਲੀ ਦੀ ਖ਼ੁਸ਼ਬੂ 

ਕਿਸੇ ਯਾਰ ਦੀ ਯਾਦ ਸਤਾਏ

ਸੁੰਦਰ ਸਾਰੇ ਚੇਹਰੇ ਭਾਵਣ

ਬਦਸੂਰਤੀ ਨਾ ਨਜ਼ਰ ਆਏ

ਨਾਤਾ ਸਰਬ ਜਗ ਨਾਲ ਜਾਗੇ

ਕੀ ਆਪਣੇ ਕੀ ਪਰਾਏ

ਜਿਗਰਿਆਂ ਨਾਲ ਮਹਿਫ਼ਲ ਜਮਾਂ

ਦੋ ਹਾੜੇ ਮੈਂ ਪੀ ਲੈਂਦਾ ਆਂ

ਇਸ ਰੋਣ ਧੋਣੀ ਦੁਨਿਆਂ ਵਿਚ 

ਇਕ ਪਲ ਹੱਸ ਕੇ ਜੀ ਲੈਂਦਾ ਆਂ

ਉੱਥੇ ਜਾ ਮਿਲੇ ਨਾ ਮਿਲੇ

ਮੈਂ ਜੀਂਦੇ ਜੀ ਜਨਤ ਇੱਥੇ ਪਾ ਲੈਂਦਾ ਆਂ

ਸੱਚ ਦਸ ਨਾ ਤੋੜ ਨਸ਼ਾ  ਮੇਰਾ

ਮਧਹੋਸ਼ੀ ਮਸਤੀ ਵਿਚ ਮੈਂ ਖੁਸ਼ ਰਹਿੰਦਾ ਆਂ 

,,,, 

           मधहोशी चंगी

सच दस ना तोड़ नशा मेरा

मधहोशी चंगी लगदी आ

सूफी दिल नफरत भरिया

चढ़ी नाल प्यार दी खुमारी चड़दी आ

चढ़ी नाल मर्ज़ी विच चले दुनिया 

दिखे ना कोई जबर

आप खुश जग खुश

दुखी ना कोई आए नज़र 

गुलाब दा रंग होर सुरख जापे

भंवरे होर मस्तआए 

चंपा चमेली दी खुशबू

किसे यार दी याद सताए

सुंदर सारे चेहरे भावन

बदसूरती ना नज़र आए

नाता सरब जग नाल जागे 

की अपने की पराए

जिगरियां  नाल महफिल जमा

दो पैग मैं पी लैंदा आ

इस रोनी धोनी दुनिया विच

इक पल हस के जी लैंदा आ

उथे जा मिले ना मिले

जिंदे जी जनत ईथे पा लैंदा आ

सच दस ना तोड़ नशा मेरा

मधहोशी मस्ती विच मैं खुश रहिंदा आ









No comments:

Post a Comment