Saturday, March 15, 2025

ਮੇਰੀ ਦੁਸ਼ਮਣ ਮੇਰੀ ਯਾਰ p 4

                    ਮੇਰੀ ਦੁਸ਼ਮਣ ਮੇਰੀ ਯਾਰ


ਯਾਰ ਹੀ ਮੇਰੀ ਦੁਸ਼ਮਣ ਯਾਰ ਹੀ ਮੇਰੀ ਯਾਰ

ਤਾਹਨੇ ਮਾਰ ਮਾਰੇ ਸਾਨੂੰ ਪਰ ਦਿਲ ਵਿਚ ਰੱਖੇ ਪਿਆਰ

ਨਸ਼ੇਈ ਅੱਖਾਂ ਵਿੱਚ ਸਰੂਰ ਵੇਖ ਜਨਤ ਮੈਂ ਪਾਂਵਾਂ 

ਲਾਲ ਨਾ ਹੋ ਜਾਣ ਫਿਰ ਮੈਂ ਸੋਚ ਘਬਰਾਂਵਾਂ 

ਬੋਲ ਉਸ ਦੇ ਮਿੱਠੇ ਕੰਨਾਂ ਨੂੰ ਗੀਤ ਸਣਾਉਣ

ਕੌੜੇ ਜਦ ਹੋਣ ਉਹ ਮੈਨੂੰ ਖਾਣ ਨੂੰ ਆਓਣ

ਬੁਲੀਂ ਉਸ ਦੇ ਮੁਸਕਾਨ ਆਏ ਮੈਂ ਖੁਸ਼ੀ ਵਿਚ ਲੇਹਰਾਵਾਂ

ਤਿਊੜੀਆਂ ਜਦ ਮੱਥੇ ਪੈਣ ਮੈਂ ਲੁਕ ਛਿਪ ਜਾਂਵਾਂ

ਜੱਫੀ ਪਾਏ ਉਸ ਵਿੱਚ ਘੁੱਲ ਆਪਾ ਭੁੱਲ ਉਸ ਵਿੱਚ ਮੈਂ ਸਮਾਵਾਂ

ਬੇਲਣ ਹੱਥ ਵੇਖ ਤਿੱਤਰ ਵਾਂਗ ਨੱਸਾਂ ਉੱਥੋਂ ਰਤਾ ਦੇਰ ਨਾ ਲਾਂਵਾਂ 

ਜਾਣਾ ਮੇਰੇ ਲਈ ਉਸ ਤੋਂ ਸਵਾਏ ਕੁੱਛ ਨਹੀਂ ਉਹ ਮੇਰਾ ਸੰਸਾਰ

 ਓਹ ਹੀ ਯਾਰ ਦੁਸ਼ਮਣ ਮੇਰੀ ਉਹ ਹੀ ਯਾਰ ਮੇਰੀ ਯਾਰ


xxxx

              मेरी दुश्मन मेरी यार 


यार ही दुश्मन मेरी यार ही मेरी यार

ताहने मार मारे सानू दिल विच रखे प्यार

नशेई  अखां विच सरूर वेख जनत मैं   पांवां

लाल ना हो जाण फिर सोच मैं घबरावां

बोल उस दे मिठे कना नू गीत सनौण

कौड़े जद होन  ओह मैंनू खांण आओण

बुलीं उस दे मुस्कान आए मैं खुशी विच लहरावां

तिऊड़ीयां जद उस माथे  पैण मैं लुक छिप  जांवां

जफी पाए आपा भुल उस विच घुल उस विच समावां

बेलन हाथ देख तितर वांग नसां  रता देर ना लांवां

जाणा  मेरे लई  उस तों स्वाए कुछ नहीं ओह मेरा संसार

ओह ही यार दुश्मन मेरी ओह ही यार  मेरी यार




No comments:

Post a Comment