ਤੂੰ ਮੇਰੀ ਹਰਜਾਈ
ਤੂੰ ਮੇਰੀ ਕਾਤਲ ਤੂੰ ਮੇਰੀ ਹਰਜਾਈ
ਕੋਸਾਂ ਉਸ ਘੜੀ ਨੂੰ ਜਦ ਅੱਖ ਤੇਰੇ ਤੇ ਆਈ
ਸੰਤੋਖ ਕਰ ਬੈਠੇ ਸੀ ਤੂੰ ਅਗ ਇਸ ਉਮਰੇ ਲਾਈ
ਕਿਵੇਂ ਪਾਂਵਾਂ ਤੈਂਨੂੰ ਕੋਈ ਹੱਲ ਨਾ ਦੇਵੇ ਦਿਖਾਈ
ਹਰ ਵੇਲੇ ਸੋਚ ਤੇਰੀ ਵਿੱਚ ਡੁਬਿਆ ਰਹਾਂ
ਭਰਾਂ ਠੰਢੇ ਸਾਹ ਕਿਸ ਨੂੰ ਦਿਲ ਦੀ ਕਹਾਂ
ਆਇਆ ਬੁੱਢਾ ਦਿਲ ਤੇਰੇ ਉੱਤੇ ਉਸ ਦਾ ਨਹੀਂ ਕਸੂਰ
ਮਰ ਗਿਆ ਤੇਰੇ ਉੱਤੇ ਜਦ ਤਕਿਆ ਤੇਰਿਆਂ ਅੱਖਾਂ ਸਰੂਰ
ਕਿੰਵੇਂ ਦਿਲ ਦੀ ਧੜਕਨ ਤੈਂਨੂੰ ਸੁਣਾਵਾਂ ਤੂੰ ਹੀ ਦੱਸ ਯਾਰ
ਡਰਾਂ ਬੁੱਢੇ ਜਜ਼ਬਾਤਾਂ ਤੇ ਹਸੇਂ ਨਾ ਠੁਕਰਾਏਂ ਮੇਰਾ ਪਿਆਰ
ਬੜਾ ਸਮਝਾਇਆ ਪਾਗ਼ਲ ਦਿਲ ਨੂੰ ਤੂੰ ਬੁੱਢਾ ਉਹ ਜਵਾਨ
ਸਾਹਮਣੇ ਆਈ ਜਦ ਆਸ਼ਕੀ ਤੇਰੀ ਲਾਹਨਤ ਪਾਊ ਜਹਾਨ
ਤੇਰਾ ਨਾਂ ਸੁਣ ਦਿਲ ਤੇਜ਼ ਹੋਰ ਧੜਕਿਆ ਮੰਨਣ ਨੂੰ ਨਾ ਤਿਆਰ
ਕਹੇ ਤੂੰ ਹੀ ਹੁਣ ਜਿੰਦ ਦਾ ਮਕਸਦ ਮਿਲੂ ਜ਼ਰੂਰ ਸੱਚਾ ਮੇਰਾ ਪਿਆਰ
No comments:
Post a Comment