Tuesday, July 1, 2025

ਹੱਥ ਰੱਖ ਸਰ

       ਹੱਥ ਰੱਖ ਸਰ


ਹੱਥ ਰੱਖ ਸਰ ਹੋਂਈਂ ਸਹਾਈ ਮੇਰੇ ਸਾਂਈਂ

ਚੰਗੇ ਕਰਮ ਮੈਥੋਂ ਕਰਾਈਂ

ਮੈਂ ਗੁਸਤਾਖ਼ ਭੁੱਲਣਹਾਰ

ਤੂੰ ਮੇਰਾ ਕ੍ਰਿਪਾਲ ਬਖ਼ਸ਼ਣਹਾਰ

ਪਾਪ ਕਰਨ ਤੋਂ ਸਾਨੂੰ ਬਚਾਈਂ

ਹੱਥ ਰੱਖ ਸਰ ਹੋਂਈਂ ਸਹਾਈ ਮੇਰੇ ਸਾਂਈਂ

ਦੇਂਵੀਂ ਮੈਂਨੂੰ ਸੁੱਚੀ ਸੋਚ

ਦਿਲ ਵਿੱਚ ਨਾ ਆਵੇ ਖੋਟ

ਧੋਖਾ ਨਾ ਦੇਂਵਾਂ ਕਿਸੇ ਕਰਾਂ ਦਿਲੋਂ ਪਿਆਰ

ਦੋਸਤੀ  ਨਿਭਾਵਾਂ ਬਣ ਪੱਕਾ ਯਾਰ

ਸੱਚੇ ਰਾਹ ਚੱਲਾਂਈਂ ਜਾਂਵਾਂ ਨਾ ਕੁਰਾਹੀਂ

ਹੱਥ ਰੱਖ ਸਰ ਹੋਂਈਂ ਸਹਾਈ ਮੇਰੇ ਸਾਂਈਂ

ਕਿਰਤ ਕਰਨ ਤੋਂ ਕਿਰਸ ਨਾ ਕਰਾਂ

ਲੋਭ ਤਜ ਜੋ ਬ਼ਖ਼ਸਿਆ ਤੂੰ ਵੰਡ ਛੱਕਾਂ

ਬੰਦਾ ਬਣ  ਚੰਗਾ ਬੰਦਾ ਬਣ ਜਾਂਵਾਂ

ਵਿਰਸਾਂ ਨਾ ਤੈਨੂੰ ਨਾਮ ਸਦਾ ਧਿਆਂਵਾਂ

ਦੁਰਲੱਭ ਦਹਿ ਇਹ ਪਾਰ ਤੂੰ ਲਾਂਈਂ

ਹੱਥ ਰੱਖ ਸਰ ਹੋਂਈਂ ਸਹਾਈ ਮੇਰੇ ਸਾਂਈਂ