ਹੱਥ ਰੱਖ ਸਰ
ਹੱਥ ਰੱਖ ਸਰ ਹੋਂਈਂ ਸਹਾਈ ਮੇਰੇ ਸਾਂਈਂ
ਚੰਗੇ ਕਰਮ ਮੈਥੋਂ ਕਰਾਈਂ
ਮੈਂ ਗੁਸਤਾਖ਼ ਭੁੱਲਣਹਾਰ
ਤੂੰ ਮੇਰਾ ਕ੍ਰਿਪਾਲ ਬਖ਼ਸ਼ਣਹਾਰ
ਪਾਪ ਕਰਨ ਤੋਂ ਸਾਨੂੰ ਬਚਾਈਂ
ਹੱਥ ਰੱਖ ਸਰ ਹੋਂਈਂ ਸਹਾਈ ਮੇਰੇ ਸਾਂਈਂ
ਦੇਂਵੀਂ ਮੈਂਨੂੰ ਸੁੱਚੀ ਸੋਚ
ਦਿਲ ਵਿੱਚ ਨਾ ਆਵੇ ਖੋਟ
ਧੋਖਾ ਨਾ ਦੇਂਵਾਂ ਕਿਸੇ ਕਰਾਂ ਦਿਲੋਂ ਪਿਆਰ
ਦੋਸਤੀ ਨਿਭਾਵਾਂ ਬਣ ਪੱਕਾ ਯਾਰ
ਸੱਚੇ ਰਾਹ ਚੱਲਾਂਈਂ ਜਾਂਵਾਂ ਨਾ ਕੁਰਾਹੀਂ
ਹੱਥ ਰੱਖ ਸਰ ਹੋਂਈਂ ਸਹਾਈ ਮੇਰੇ ਸਾਂਈਂ
ਕਿਰਤ ਕਰਨ ਤੋਂ ਕਿਰਸ ਨਾ ਕਰਾਂ
ਲੋਭ ਤਜ ਜੋ ਬ਼ਖ਼ਸਿਆ ਤੂੰ ਵੰਡ ਛੱਕਾਂ
ਬੰਦਾ ਬਣ ਚੰਗਾ ਬੰਦਾ ਬਣ ਜਾਂਵਾਂ
ਵਿਰਸਾਂ ਨਾ ਤੈਨੂੰ ਨਾਮ ਸਦਾ ਧਿਆਂਵਾਂ
ਦੁਰਲੱਭ ਦਹਿ ਇਹ ਪਾਰ ਤੂੰ ਲਾਂਈਂ
ਹੱਥ ਰੱਖ ਸਰ ਹੋਂਈਂ ਸਹਾਈ ਮੇਰੇ ਸਾਂਈਂ
No comments:
Post a Comment