ਧੁਰੋਂ ਲਿਖਾ ਆਂਵਾਂ
ਜਦ ਜਨਮਿਆਂ ਸੀ ਕੀ ਧੁਰੋਂ ਲੇਖ ਲਿਖਾ ਸੀ ਆਇਆ
ਬੇਖ਼ਬਰ ਬੇਪਰਵਾਹ ਬਿਨ ਸੂਝ ਸੁਰਤ ਬਾਲਪਨ ਨੰਘਾਇਆ
ਵਡਿਆਂ ਦੀ ਨਕਲ ਕਰ ਮੱਥਾ ਟੇਕਿਆ ਨਾਮ ਧਿਔਂਣ ਸੀ ਤੇਰੀ ਸਮਝੌਂ ਬਾਹਰ
ਬੱਚਾ ਜਾਣ ਤੈਂਨੂੰ ਬਖਸ਼ ਦਊ ਉਹ ਦੀਨ ਦਿਆਲ ਬਖ਼ਸ਼ਣਹਾਰ
ਜਵਾਨੀ ਜ਼ੋਰ ਹੌਓਮੇਂ ਭਰਿਆ ਮੈਂ ਕਰਾਂ ਘਮੰਡ ਆਪ ਤੇ ਆਇਆ
ਜਿਸ ਕਾਜ ਸਵਾਰੇ ਉਹ ਕਰਤਾਰ ਤੈਂਨੂੰ ਯਾਦ ਨਾ ਆਇਆ
ਗ੍ਰਿਸਤ ਪੈਰ ਪਾ ਮੋਹ ਮਾਇਆ ਦੇ ਜਾਲ ਵਿੱਚ ਆਪ ਨੂੰ ਫ਼ਸਾਇਆ
ਸੁਚੱਜਾ ਖੁਸ਼ਹਾਲ ਟਬਰ ਲੱਖ ਖੁਸ਼ਿਆਂ ਮਿਲਿਆਂ ਉਸ ਨੂੰ ਭੁੱਲਾਇਆ
ਉਮਰ ਹੋਈ ਵਕਤ ਨੇੜੇ ਉਸ ਮਿਲਣ ਦਾ ਸੋਚ ਘਬਰਾਇਆ
ਮੂੰਹ ਧੋਈ ਹੱਥ ਗੁਟਕਾ ਫ਼ੜ ਸਿਮਰਣ ਦਾ ਤੂੰ ਢੋਂਗ ਰਚਾਇਆ
ਤਨ ਸਾਫ਼ ਮੰਨ ਮੈਲਾ ਚੰਚਲ ਇੱਕ ਚਿੱਤ ਸਿਮਰਨ ਕਰ ਨਾ ਪਾਇਆ
ਨਹੀਂ ਸੀ ਬੱਚਾ ਸੂਝ ਸੀ ਪਰ ਆਪਣੇ ਬੱਲ ਤੇ ਭਰੋਸਾ ਸਮਝਿਆ ਉਸੇ ਦੂਰ
ਜਾਣ ਬੁੱਝ ਕੂਕਰਮ ਕਮਾਏ ਦਰਗਾਹ ਸਜ਼ਾ ਮਿਲੂ ਜ਼ਰੂਰ
ਡਾਢੇ ਦਾ ਡਰ ਜਾਗਿਆ ਮੰਨ ਸੱਚਾ ਕਰ ਕੀਤੀ ਸੱਚੇ ਅੱਗੇ ਅਰਦਾਸ
ਬਖ਼ਸ਼ ਇਸ ਬਾਰ ਨਹੀਂ ਸੀ ਲਿਖਿਆ ਐਤਕੀਂ ਧੁਰੋਂ ਲਿਖਾਸ
ਮੌਕਾ ਦੇਵੀਂ ਇੱਕ ਹੋਰ ਮੱਥੇ ਲਿਖਾ ਇਸ ਜੂਨ ਮੈਂ ਆਂਵਾਂ
ਤੂੰ ਆਪ ਸਿਮਰਾਂਵੇ਼ਂ ਮੈਂ ਇੱਕ ਚਿੱਤ ਹੋ ਤੈਂਨੂੰ ਆਪ ਸਿਮਰਾਂਵਾਂ
No comments:
Post a Comment