Tuesday, August 5, 2025

ਸੱਚਾ ਰਾਹ ਸਿੱਖਾਂ p4

       ਸੱਚਾ ਰਾਹ ਸਿੱਖਾਂ

ਜਿਚੁਰ ਸਿਰ ਹੱਥ ਤੇਰਾ ਮੈਂ ਸੁਖ ਘਨੇਰੇ ਪਾਂਵਾਂ

ਸੱਚਾ ਤੇਰਾ ਦਰ ਦਰ ਤੇਰੇ ਬਿਨ ਹੋਰ ਦਰ ਨਾ ਜਾਂਣਾਂ

ਜੱਸਾ ਜਾਚਕ ਕਰੇ ਤੇਰੇ ਤੋਂ ਇਹੀਓ ਇੱਕ ਮੰਗ

ਕਾਰ ਮੇਰੇ ਸਵਾਰ ਸਵਾਮੀ ਹੋ ਕੇ ਅੰਗ ਤੇ ਸੰਘ

ਨੇੜੇ ਤੈਂਨੂੰ ਹਮੇਸ਼ਾਂ ਪਾਂਵਾਂ ਨਾ ਸਮਝੂੰ ਤੂੰ ਦੂਰ

ਘਟਿ ਘਟਿ ਬਸੇਂ ਸਰਬ ਸਮਾਇਆ ਤੂੰ ਹਾਦਰਾ ਹਦੂਰਿ

ਛੁਪੇ ਨਹੀਂ ਮੇਰੇ ਪਾਪ ਤੇਰੇ ਤੋਂ ਉਹ ਮੇਰੇ ਤੇ ਹੋਏ ਭਾਰੀ

ਦੁਰਲੱਭ ਦਹਿ ਲੇਖੇ ਨਹੀਂ ਲਗਣੀ ਬੇਅਰਥ ਗਈ ਇਹ ਬਾਰੀ

ਮੋਹ ਮਾਇਆ ਜਾਲ ਫ਼ਸਿਆ ਮੈਂ ਤੇਰਾ ਗੁਸਤਾਖ਼

ਤੂੰ ਪਿਤਾ ਮੈਂ ਬਾਰਕ ਬਾਲ ਸਮਝ ਕਰ ਮੈਂਨੂੰ ਮਾਫ਼

ਸੂਝ ਬੂਝ ਗਿਯਾਨ ਦੇ ਰੋਸ਼ਨੀ ਕਰ ਤੂੰ ਆਪ

ਮਨ ਸੱਚਾ ਕਰ ਇੱਕ ਚਿੱਤ ਹੋ ਕਰਾਂ ਤੇਰਾ ਜਾਪ

ਹੱਥ ਜੋੜ ਬੇਨਤੀ ਮੇਰੀ ਪਤ ਰੱਖ ਤੂੰ ਮੇਰੀ

ਸੱਚੇ ਰਾਹ ਚੱਲਣਾ ਸਿੱਖਾਂ ਜੇ ਮੋਕਾ ਮਿਲੇ ਅਗਲੀ ਫੇਰੀ




No comments:

Post a Comment