ਲੈ ਉਸ ਦੀ ਸ਼ਰਨ
ਜੋ ਜਨ ਕਿਰਤ ਕਰ ਨਹੀਂ ਥੱਕਿਆ
ਜਿਸ ਜਨ ਨੇ ਵੰਡ ਕੇ ਛੱਕਿਆ
ਜਿਸ ਰੱਖੀ ਇੱਕ ਉਸ ਤੇ ਆਸ
ਕਾਰਜ ਹੋਏ ਉਸ ਜਨ ਦੇ ਰਾਸ
ਜਿਸ ਜਨ ਸੱਚੇ ਦਿਲ ਉਸੇ ਧਿਆਇਆ
ਖੁਸ਼ਿਆਂ ਭਰੀ ਝੋਲੀ ਪਰਮ ਸੁੱਖ ਜਨ ਪਾਇਆ
ਸਿਰਜਨਹਾਰ ਜਿਸ ਜਾਣਿਆਂ ਰਚੀ ਨਾਲ ਕੀਤਾ ਪਿਆਰ
ਭੌਜਲ ਪਾਰ ਕਰ ਗਿਆ ਬੇੜਾ ਉਸ ਜਨ ਦਾ ਲੱਗਾ ਪਾਰ
ਜਿਸ ਜਨ ਸੱਚਾ ਪਹਿਚਾਨਿਆਂ ਸੋ ਜਨ ਪੂਜਣਹਾਰ
ਐਸਾ ਜਨ ਜਸ ਮਿਲੇ ਜਸਾ ਉਸ ਤੇ ਸਦ ਬਲਿਹਾਰ
ਗਿਆਨ ਤੈਂਨੂੰ ਬਹੁਤ ਜਸਿਆ ਗਿਆਨ ਤੇ ਕਰੇਂ ਘਮਾਨ
ਦਿਲ ਤੇਰਾ ਸੁੱਚਾ ਨਹੀਂ ਸੱਚਾ ਨਹੀਂ ਮਿਲਣਾ ਇਹ ਸੱਚ ਤੂੰ ਜਾਣ
ਛੱਡ ਸਿਆਣਪ ਜਸਿਆ ਬਣ ਬਨਵੰਤ ਲੈ ਉਸ ਦੀ ਸ਼ਰਨ
ਉਹ ਬਖ਼ਸ਼ਣਹਾਰ ਮਾਫ਼ ਕਰੂ ਪਾਪ ਤੇਰੇ ਮਾਫ਼ ਕਰੂ ਤੇਰੇ ਕੂਕਰਮ
,,,,
लै उस दी शरण
जो जन किरत कर नहीं थकिया
जिस जन वंड के शाकिया
जिस रखी इक उस ते आस
कारज होए उस जन दे रास
जिस जन सच्चे दिल उसे ध्याइया
खुशियां भरी झोली परम सुख पाया
सर्जनहार जिस जानिए रची नाल कीता प्यार
भाऊ जल पार कर गया बेड़ा उस जन दा लगा पार
जिस जन सच्चा पहचानिया सो जन पूजनहार
ऐसा जन जस मिले जसा उस ते सद बलिहार
ज्ञान तनु बहुत जसिया ज्ञान ते करें घुमान
दिल तेरा सुचा नहीं सच्चा नहीं मिलना एह सच तू जाण
छड सियांनप जसिया बण बनवंत लै उस दी शरण
ओह बख्शनहार माफ करु पाप तेरे माफ करु तेरे कुकर्म