Saturday, March 14, 2026

ਹੱਸਾਂ ਜਾਂ ਰੋਵਾਂ p4

                   ਹੱਸਾਂ ਜਾਂ ਰੋਵਾਂ


ਦੁਵਿਧਾ ਭਾਰੀ ਮੈਂ ਹੱਸਾਂ ਜਾਂ ਰੋਵਾਂ

ਤੰਗ ਮੈਂ ਸੁਹਾਨੀ ਤੋਂ ਪਰ ਦੂਰ ਨਾ ਹੋਵਾਂ

ਚੰਗੀ ਨਾ ਲਗੇ ਮੇਰੀ ਆਦਤ ਉਸੇ ਚੰਗਾ ਨਾ ਲੱਗੇ ਮੇਰਾ ਕੋਈ ਵਿਚਾਰ 

ਕਹੇ ਫਾਲਤੂ ਸੋਚਾਂ ਸੋਚੇਂ ਨਕੰਮਾ ਕਰ ਨਾ ਸਕਾਂ ਕੋਈ ਚੱਜ ਦਾ ਕਾਰ

ਕਹੇ ਹੌਲੀ ਟੁਰੇਂ ਬੁੱਢਿਆਂ ਵਾਲੀ ਮੇਰੀ ਚਾਲ 

ਮਰਜ਼ੀ ਕਰਨ ਨਾ ਦੇਵੇ ਕਰੇ ਹਰ ਗੱਲੇ ਸਵਾਲ 

ਕਹੇ ਕਪੜੇ ਧੋਣੇ ਨਾ ਆਓਣ ਮੈਲ ਨਾ ਕਢੇਂ ਆਏ ਨਾ ਉਨ੍ਹਾਂ ਵਿਚ ਨਿਖਾਰ 

ਪੋਚਾ ਲਾਵੇਂ ਫ਼ਰਸ ਗਿਲੀ ਛੱਡੇਂ ਮੈਂ ਫਿਸਲੀ ਡਿੱਗੀ ਪਿਛਲੀ ਭਾਰ 

ਰੋਟੀ ਬਿੰਗ ਤੜ੍ਹਾਂਗੀ ਬਣਾਵੇਂ ਰਿੰਨਿਣੀ ਨਾ ਆਏ ਮਸਰਾਂ ਦੀ ਦਾਲ

ਰਜਾਈ ਵਿਚ ਵੜਦੇ ਗੰਦ ਤੂੰ ਮਾਰੇਂ ਸੌਣਾ ਪੈਂਦਾ ਮੈਨੂੰ ਮੁਸ਼ਕ ਦੇ ਨਾਲ 

ਪੁੱਛਿਆ ਹਜ਼ਾਰ ਖਾਮੀਆਂ ਜਾਣੇ ਮੇਰਿਆਂ ਕਿੰਝ ਕੱਢੇ ਕੱਠੇ ਪੰਜਆ  ਸਾਲ 

 ਬੋਲੀ ਗਲ ਪਿਆ ਢੋਲ ਵਜਾਉਣਾ ਪੈਂਦਾ ਉੱਤੋਂ ਕਰਾਂ ਤੈਨੂੰ ਪਿਆਰ 

ਸਿੱਧਾ ਸ਼ੌਦਾਈ ਮਨ ਸਾਫ ਦਿਲ ਦਰਿਆ ਦੇਵੇਂ ਮੈਨੂੰ ਪੂਰਾ ਸਤਿਕਾਰ 

ਸਿਫ਼ਤ ਸੁਲਾਹ ਉਸ ਮੁੱਖੋਂ ਸੁਣ ਫੁਲ ਜਾਂਵਾਂ ਹੱਦ ਦੀ ਖੁਸ਼ੀ ਪਾਵਾਂ

ਇਸ ਲਈ ਸਦਾ ਸਾਥ  ਮੈਂ ਉਸ ਨਾਲ ਹੱਸ ਕੇ ਨਿਭਾਵਾਂ 

ਦੁਵਿਧਾ ਭਾਰੀ ਮੇਰੇ ਉਤੇ  ਪਤਾ ਨਾ ਲੱਗੇ ਮੈਂ ਹੱਸਾਂ ਜਾਂ ਰੋਵਾਂ 

ਤੰਗ ਚਾਹੇ ਸੁਹਾਨੀ ਤੋਂ  ਮੈਂ  ਕਦੁਈਂ ਦੂਰ ਨਾ ਉਸ ਤੋਂ ਜਾਂਵਾਂ 





ਊਤ ਤੋਂ ਬੰਦਾ ਬਣਿਆ p4

                   ਊਤ ਤੋਂ ਬੰਦਾ ਬਣਿਆ 


ਜੱਸਾ ਹੁਣ ਬਣਿਆ ਚੰਗਾ 

ਊਤ ਤੋਂ ਹੁਣ ਬਣਿਆ ਬੰਦਾ 

ਜੋ ਪਹਿਲੀਆਂ ਵਿੱਚ ਸੀ ਲਾਹਨਤਾਂ ਪੌਂਦੇ

ਅੱਜ ਉਹ ਜੱਸੇ ਦੇ ਗੀਤ ਹਨ ਗੌਂਦੇ

ਛੜਾ ਸੀ ਉਹ ਝੱਲ ਕੁੱਟਦਾ

ਅਧੌੜ ਦੇ ਪਧੌੜ ਸੀ ਸੁੱਟਦਾ 

ਪੈਸੇ ਵਲੋਂ ਸੀ ਲਾਪਰਵਾਹ ਪੈਸਾ ਕੀਤਾ ਖਰਾਬ 

ਸੁਹਾਨੀ ਦੀ ਸੁਣੀ ਸੋਚ ਕੇ ਖਰਚੇ ਰੱਖੇ ਪੂਰਾ ਹਿਸਾਬ 

ਸ਼ਰਾਬ ਸੀ ਉਸ ਦੀ ਮਾੜੀ ਪੀ ਕਰੇ ਰੋਜ ਲੜਾਈ 

ਬੀਵੀ ਵਰਜਿਆ ਘੱਟ ਦੋ ਹਾੜੇ ਕਿਤੇ ਕੁੱਛ ਅਕਲ ਆਈ

ਨਾ ਕੋਈ ਚੰਗੀ ਸੋਚ ਨਾ ਚੰਗਾ ਵਿਚਾਰ 

ਹੁਣ ਕਰੇ ਸਮਝ ਦਿਆਂ ਗੱਲਾਂ ਚਾਰ 

ਕਿੰਝ ਬਦਲਿਆ ਜੱਸਾ ਹੈਰਾਨ ਸੱਭ ਯਾਰ 

ਮੈਂ ਦੱਸਾਂ ਤੁਹਾਨੂੰ ਇਸ ਕ੍ਰਿਸ਼ਮੇ ਦੀ ਸਚਿਆਈ 

ਜੱਸੇ ਨੇ ਦੀ ਸੀ ਚੰਗੀ ਕਿਸਮਤ ਮੱਥੇ ਲਿਖਾਈ 

ਜੱਸੇ ਘਰ ਜੋ ਆਈ ਵਿਹਾਈ 

ਜੋ ਜੱਸੇ ਦੀ ਬਣੀ ਲੁਗਾਈ 

ਉਹ ਸੱਚੀ ਸੁੱਚੀ ਤੇ ਸਚੀਆਰੀ 

ਜੱਸੇ ਦੀ  ਉਸ ਜੂਨ ਸੰਵਾਰੀ 

ਦੇ ਦੇ ਮਤਾਂ ਉਸ ਜੱਸੇ ਨੂੰ ਸਮਝਿਆ 

ਕੰਨ ਮਰੋੜ ਸਿੱਧੇ ਰਸਤੇ ਪਾਇਆ 

ਚਾਰ ਵਿਚ ਬਹਿ ਅੱਜ ਗੱਲ ਕਰਨ ਯੋਗ ਬਣਾਇਆ 

ਗੁਲਾਮ ਬਣ ਜੋਰੂ ਤੋਂ ਸਿੱਖ ਜੱਸਾ ਬਣਿਆ ਚੰਗਾ 

ਊਤ ਸੀ  ਛੜਾ ਛਾਂਟ  ਜੱਸਾ ਹੁਣ ਬਣਿਆ ਬੰਦਾ