ਹੱਸਾਂ ਜਾਂ ਰੋਵਾਂ
ਦੁਵਿਧਾ ਭਾਰੀ ਮੈਂ ਹੱਸਾਂ ਜਾਂ ਰੋਵਾਂ
ਤੰਗ ਮੈਂ ਸੁਹਾਨੀ ਤੋਂ ਪਰ ਦੂਰ ਨਾ ਹੋਵਾਂ
ਚੰਗੀ ਨਾ ਲਗੇ ਮੇਰੀ ਆਦਤ ਉਸੇ ਚੰਗਾ ਨਾ ਲੱਗੇ ਮੇਰਾ ਕੋਈ ਵਿਚਾਰ
ਕਹੇ ਫਾਲਤੂ ਸੋਚਾਂ ਸੋਚੇਂ ਨਕੰਮਾ ਕਰ ਨਾ ਸਕਾਂ ਕੋਈ ਚੱਜ ਦਾ ਕਾਰ
ਕਹੇ ਹੌਲੀ ਟੁਰੇਂ ਬੁੱਢਿਆਂ ਵਾਲੀ ਮੇਰੀ ਚਾਲ
ਮਰਜ਼ੀ ਕਰਨ ਨਾ ਦੇਵੇ ਕਰੇ ਹਰ ਗੱਲੇ ਸਵਾਲ
ਕਹੇ ਕਪੜੇ ਧੋਣੇ ਨਾ ਆਓਣ ਮੈਲ ਨਾ ਕਢੇਂ ਆਏ ਨਾ ਉਨ੍ਹਾਂ ਵਿਚ ਨਿਖਾਰ
ਪੋਚਾ ਲਾਵੇਂ ਫ਼ਰਸ ਗਿਲੀ ਛੱਡੇਂ ਮੈਂ ਫਿਸਲੀ ਡਿੱਗੀ ਪਿਛਲੀ ਭਾਰ
ਰੋਟੀ ਬਿੰਗ ਤੜ੍ਹਾਂਗੀ ਬਣਾਵੇਂ ਰਿੰਨਿਣੀ ਨਾ ਆਏ ਮਸਰਾਂ ਦੀ ਦਾਲ
ਰਜਾਈ ਵਿਚ ਵੜਦੇ ਗੰਦ ਤੂੰ ਮਾਰੇਂ ਸੌਣਾ ਪੈਂਦਾ ਮੈਨੂੰ ਮੁਸ਼ਕ ਦੇ ਨਾਲ
ਪੁੱਛਿਆ ਹਜ਼ਾਰ ਖਾਮੀਆਂ ਜਾਣੇ ਮੇਰਿਆਂ ਕਿੰਝ ਕੱਢੇ ਕੱਠੇ ਪੰਜਆ ਸਾਲ
ਬੋਲੀ ਗਲ ਪਿਆ ਢੋਲ ਵਜਾਉਣਾ ਪੈਂਦਾ ਉੱਤੋਂ ਕਰਾਂ ਤੈਨੂੰ ਪਿਆਰ
ਸਿੱਧਾ ਸ਼ੌਦਾਈ ਮਨ ਸਾਫ ਦਿਲ ਦਰਿਆ ਦੇਵੇਂ ਮੈਨੂੰ ਪੂਰਾ ਸਤਿਕਾਰ
ਸਿਫ਼ਤ ਸੁਲਾਹ ਉਸ ਮੁੱਖੋਂ ਸੁਣ ਫੁਲ ਜਾਂਵਾਂ ਹੱਦ ਦੀ ਖੁਸ਼ੀ ਪਾਵਾਂ
ਇਸ ਲਈ ਸਦਾ ਸਾਥ ਮੈਂ ਉਸ ਨਾਲ ਹੱਸ ਕੇ ਨਿਭਾਵਾਂ
ਦੁਵਿਧਾ ਭਾਰੀ ਮੇਰੇ ਉਤੇ ਪਤਾ ਨਾ ਲੱਗੇ ਮੈਂ ਹੱਸਾਂ ਜਾਂ ਰੋਵਾਂ
ਤੰਗ ਚਾਹੇ ਸੁਹਾਨੀ ਤੋਂ ਮੈਂ ਕਦੁਈਂ ਦੂਰ ਨਾ ਉਸ ਤੋਂ ਜਾਂਵਾਂ
No comments:
Post a Comment