Saturday, March 28, 2026

ਪੜ੍ਹਨ ਗਏ ਭਾਹ ਦੇ ਡੰਗਰ p4

                                  ਪੜ੍ਹਨ ਗਏ ਭਾਹ ਦੇ ਡੰਗਰ 


ਨਿੰਬਾ ਨੱਠਾ ਆਇਆ ਕਹੇ ਭਾਹ ਹਵੇਲੀ ਤੇਰੀ ਖਾਲੀ 

ਨਾ ਉੱਥੇ ਮੱਝ ਨਾ ਗਾਂ ਨਾ ਕੱਟੀ  ਨਾ ਵੱਛਾ ਨਾ ਹੀ ਕੋਈ ਹਾਲੀ 

ਰੌਲਾ ਪੈ ਗਿਆ ਸਾਰੇ ਵਿੱਚ ਪਿੰਡ  ਪਿੰਡ ਸਾਰਾ ਹੋਇਆ ਕੱਠਾ

ਟੋਹਲਣ ਲਈ ਡੰਗਰਾਂ ਨੂੰ ਕੋਈ ਇਧਰ ਕੋਈ ਓਧਰ ਨੱਸਾ

ਨਾ ਬੇਂਈਂ ਕੰਡੇ ਨਾ ਟਾਲੀਵਾਲੇ ਨਾ ਕਿਸੇ ਹਵੇਲੀ ਅੰਦਰ 

ਖੌਰੇ ਕਿਧਰੇ ਸਮਾ ਗਏ ਭਾਹ ਦੇ ਸਾਰੇ ਡੰਗਰ 

ਮੀਂਹ ਖੁਰਾਂ ਦੇ ਨਿਸ਼ਾਨ ਮਿਟਾਏ ਪੈੜ ਨਾ ਕੋਈ ਲੱਭੇ

ਲੱਭ ਲੱਭ ਹਰ ਥਾਂ ਪਿੰਡ ਦੇ ਸਾਰੇ ਜਵਾਨ ਬਹਿ ਹੰਭੇ 

ਫਿਰ ਮਸਤ ਥਥਲਾ  ਭਾਹ ਤੇਰਾ ਚ ਚ ਚ ਚੌਣਾ ਸਕੂਲ ਵਿੱਚ ਖੜਿਆ 

ਸੋ ਸੋ ਸੋ ਸੋਚ ਉਹ ਅਸੀਂ ਪੜ੍ਹੀਏ ਸ਼ੋਕੇਰਾਂ ਦਾ ਟੱਬਰ ਸਾਰਾ ਪੜ੍ਹਿਆ 

ਮੰਡੀਰ ਸਾਰੀ  ਖਿੜ ਖਿੜ ਹੱਸੀ ਪੋਸਤ ਪੀ ਮਸਤ  ਮਸਤ ਹੋ ਲਿਆ 

ਪਰ ਮਸਤ ਪੋਸਤ  ਪੀ ਮਸਤ ਹੋਇਆ ਸੱਚ ਸੀ ਮਸਤ ਬੋਲਿਆ 

ਲੱਭ ਗਏ ਭਾਹ ਦੇ ਹਾਲੀ ਭਾਹ ਦੀ ਮੱਝ ਸਾਰੇ ਭਾਹ ਦੇ ਡੰਗਰ 

ਸੂੰਗੜੇ ਖੜ੍ਹੇ  ਡੰਗਰ ਪੰਜਵੀਂ ਜਮਾਤ ਦੇ ਲੰਬੇ ਕਰਮੇ ਅੰਦਰ 

 


 





No comments:

Post a Comment