ਅਬਪਣਾ ਰਾਹ ਅਪਣੀ ਮੰਜ਼ਲ
ਰੀਸ ਕਰ ਪੁੱਛ ਦੁਨਿਆਂ ਤੋਂ ਮੈਂ ਚਲਦਾ ਗਿਆ ਉਨ੍ਹਾਂ ਦੇ ਰਾਹੀਂ
ਉਨ੍ਹਾਂ ਦੇ ਰਸਤੇ ਉਨ੍ਹਾਂ ਦੇ ਮੰਜ਼ਲ ਲਈ ਆਪਣੀ ਮੰਜ਼ਲ ਮੈਂ ਨਾ ਪਾਈ
ਦੂਸਰਿਆਂ ਦੀ ਮਨਸ਼ਾ ਦੂਸਰਿਆਂ ਦੀ ਮੰਜ਼ਲ ਦੂਸਰਿਆਂ ਦੇ ਲਈ
ਸੋਚਿਆ ਨਾ ਇਹ ਮੇਰੇ ਲਈ ਨਹੀਂ ਮੱਤ ਮੇਰੀ ਪਤਾ ਨਹੀਂ ਕਿਥੇ ਗਈ
ਬੇਗਾਨੇ ਰਾਹੀਂ ਭਟਕਦਾ ਰਿਹਾ ਖੁਸ਼ੀ ਦੀ ਮੰਜ਼ਲ ਨਾ ਪਾਈ
ਕਿਸੇ ਦਸਿਆ ਘਾਲ ਕਰ ਇਕੱਠੀ ਕਰ ਸਰਮਾਇਆ
ਪੈਸੇ ਪਿੱਛੇ ਅਸੀਂ ਨੱਠੇ ਆਰਾਮ ਨਹੀਂ ਕੀਤਾ ਸਕੂਨ ਗਵਾਇਆ
ਬਿਮਾਰੀ ਲਗੀ ਬੇਬਸ ਹੋਏ ਧੰਨ ਕੰਮ ਨਾ ਆਇਆ
ਸਿਆਣੇ ਕਿਹਾ ਚੰਗੇ ਕੰਮ ਕਰ ਚੰਗਾ ਨਾਂ ਕਮਾ
ਦਾਨ ਕੀਤਾ ਜਨ ਸੇਵਾ ਕੀਤੀ ਨਾਂ ਲਿਆ ਬਣਾ
ਈਰਖ ਸੜੇ ਪੈਸੇ ਦੇ ਘੁਟਾਲੇ ਦੀ ਸ਼ਕਾਇਤ ਦਿੱਤੀ ਲਗਾ
ਜੱਗ ਲਾਈ ਲੱਗ ਸੱਚ ਮੰਨਿਆ ਇੱਜ਼ਤ ਮਿੱਟੀ ਦਿੱਤੀ ਮਿਲਾ
ਫਿਲਾਸਫਰ ਫਰਮਾਇਆ ਜਿੰਦ ਦੇ ਮਾਨੇ ਲਈ ਕੱਠਾ ਕਰ ਗਿਆਨ
ਵੇਦ ਕਿਤੇਬ ਗ੍ਰੰਥ ਰੱਟੇ ਸਮਝਿਆ ਆਪ ਨੂੰ ਵਿਦਵਾਨ
ਦੁਨੀਆ ਦੇ ਦੁੱਖ ਝਮੇਲੇ ਜਾਣ ਮਨ ਹੋਇਆ ਪ੍ਰਸ਼ਾਂਨ
ਸੋਚ ਸਮਝ ਵਿੱਚ ਮਯੂਸੀ ਆਈ ਜੀਣਾ ਹੋਇਆ ਹਾਰਾਮ
ਸਾਧ ਇੱਕ ਮੰਤ੍ਰ ਦਸਿਆ ਕਹੇ ਨਾਮ ਉਸ ਦਾ ਧਿਆ
ਬੰਦ ਕਰ ਅੱਖਾਂ ਨਾਮ ਮੈਂ ਜਾਪਾਂ ਭਗਤੀ ਵਿੱਚ ਲੱਗ ਪਿਆ
ਚੰਚਲ ਚਿੱਤ ਟੀਕੇ ਨਾ ਇੱਕ ਥਾਂ ਅਖੀਰ ਮੈਂ ਥਕ ਗਿਆ
ਦੁਨੀਆਂ ਦੀ ਰੀਸ ਨਹੀਂ ਕਰਨੀ ਜਾਣਾ ਨਹੀਂ ਹੋਰਨਾ ਦੱਸੇ ਰਾਹ
ਦੂਸਰਿਆਂ ਦੱਸੇ ਰਸਤੇ ਛੱਡੇ ਅਪਣੇ ਲਭੇ ਆਪਣੇ ਰਸਤੇ ਪਿਆ
ਅੰਦਰਲੇ ਦੀ ਸੁਣਨੀ ਸੁਲਾਹ ਕਰਨੀ ਲੈਣੀ ਲੈਣੀ ਉਸ ਤੋਂ ਸਲਾਹ
ਅੰਦਰਲੇ ਨੂੰ ਯਾਰ ਬਣਾਇਆ ਖ਼ੁਸ਼ੀਆਂ ਆਈਆਂ ਹੱਦ ਮਜ਼ਾ
No comments:
Post a Comment