ਯਾਰ ਰਾਜ਼ੀ ਰੱਖ
ਸੋ ਜਨ ਜੱਗ ਵਿੱਚ ਖ਼ੁਸ਼ ਜਿਨ ਮਨ ਯਾਰ ਵਸਿਆ
ਯਾਰ ਅਪਣੇ ਨੂੰ ਰਾਜ਼ੀ ਰੱਖ ਸੁਣ ਓਹ ਭੋਲੇ ਜੱਸਿਆ
ਇਸ ਤੋਂ ਉੱਤਮ ਤੇਰਾ ਕਾਜ ਨਾ ਹੋਰ ਕੋਈ
ਜਿਸ ਜੀਵਨ ਜਿਆ ਰੱਖਣਹਾਰ ਤੇਰਾ ਸੋਈ
ਮਾਤ ਪਿਤਾ ਮਿੱਤਰ ਉਹ ਹੀ ਤੇਰਾ ਭਾਈ
ਪਤ ਤੇਰੀ ਢੱਕ ਕੇ ਰੱਖੋ ਸੱਭ ਥਾਂ ਹੋਏ ਸਹਾਈ
ਇਕ ਚਿੱਤ ਸਿਮਰਨ ਕਰ ਖਿਣ ਵਿਸਰ ਨਾ ਜਾਈ
ਉਸ ਘਰ ਸੱਭ ਖੁਸ਼ ਦੇਵੇ ਜੇ ਸੱਚੇ ਮਨ ਤੋਂ ਮੰਗੇ
ਕਾਰਜ ਤੇਰਾ ਆਪ ਸੰਵਾਰੇ ਹੋ ਤੇਰੇ ਅੰਗੇ ਸੰਘੇ
ਸੋ ਜਨ ਜੱਗ ਵਿਚ ਖੁਸ਼ ਜਿਨ ਮਨ ਯਾਰ ਵਸਿਆ
ਯਾਰ ਅਪਣੇ ਨੂੰ ਰਾਜ਼ੀ ਰੱਖ ਸੁਣ ਉਹ ਭੋਲੇ ਜੱਸਿਆ
ਉਸ ਸੱਭ ਉਪਜਿਆ ਉਹ ਹੈ ਸਭ ਵਿੱਚ ਸਮਾਈ
ਸਭਨਾ ਦਾ ਉਹ ਇੱਕੋ ਇੱਕ ਰੱਖ ਮਨ ਪਰੋਈ
ਪਾਰ ਹੋ ਜਾਊ ਤੇਰਾ ਬੇੜਾ ਬਣਾ ਉਸ ਨੂੰ ਮਲਾਹੀ
ਲੇਖੇ ਲਾ ਜਾ ਦੁਰਲੱਭ ਦੇਹ ਐਵੇਂ ਵਾਰੀ ਨਾ ਗਵਾਈ
ਸੱਚੇ ਦਿਲ ਦੇ ਪੁਕਾਰ ਕਦੀ ਬੇਅਰਥ ਨਾ ਜਾਈ
ਭਗਤ ਮਨ ਛਿੰਦਾ ਫੱਲ ਮਿਲੇ ਖਾਲੀ ਘਰ ਨਾ ਆਈ
ਸੋ ਜਨ ਜੱਗ ਵਿੱਚ ਖ਼ੁਸ਼ ਜਿਨ ਯਾਰ ਮਨ ਵਸਿਆ
ਯਾਰ ਅਪਣੇ ਨੂੰ ਰਾਜ਼ੀ ਰੱਖ ਸੁਣ ਓਹ ਭੋਲੇ ਜੱਸਿਆ
No comments:
Post a Comment