ਸ਼ਰਾਪ ਉਲਟਾ ਪਿਆ
ਲੰਬੜ ਨਾਲ ਮੇਰੀ ਹੋਈ ਲੜਾਈ
ਉਹ ਤਕੜਾ ਉਸ ਕੀਤੀ ਮੇਰੀ ਧੋਲਾਈ
ਬਦਲਾ ਲੈਣ ਦਾ ਮਨ ਮੈਂ ਕੀਤਾ
ਪੈਸੇ ਚਾੜ੍ਹ ਡੇਰੇ ਸ਼ਰਾਪ ਲੰਬੜ ਲਈ ਲੀਤਾ
ਕਣਕ ਉਸ ਦੀ ਨੂੰ ਲਗੇ ਕਾਂਗਿਆਰੀ ਬੇਲਾਂ ਨੂੰ ਲਗੇ ਤੇਲਾ
ਝੋਨੇ ਓਹਦੇ ਨੂੰ ਸੋਕਾ ਮਾਰੇ ਝਾੜ ਨਾ ਦੇਵੇ ਧੇਲਾ
ਕਮਾਦ ਚਾਹੇ ਲੰਬਾ ਹੋਵੇ ਪੈਣ ਉਸ ਵਿੱਚ ਕੀੜੇ
ਲਹੂ ਲਾਲ ਰਸ ਨਿਕਲੇ ਜਦ ਗੰਨੇ ਵੇਲਣੇ ਪੀੜੇ
ਮਿਰਚ ਉਸ ਦੀ ਫਿੱਕੀ ਹੋਵੇ ਸੜੇ ਹੋਏ ਨਿਕਲਣ ਗੰਡੇ
ਕੁੱਕੜੀਆਂ ਉਸ ਦੀਆਂ ਫੰਡਰ ਨਿਕਲਣ ਦੇਣ ਨਾ ਅੰਡੇ
ਮੱਝ ਉਸ ਦੀ ਸਿੰਘੋਂ ਮੀਣੀ ਇਕ ਥਣ ਤੋਂ ਕਾਣੀ
ਕਾੜਨੇ ਵਿੱਚ ਮੋਰੀ ਹੋਵੇ ਖਾਲੀ ਚਾਟੀ ਵਿੱਚ ਮੱਧਾਣੀ
ਠੇਕੇ ਤੋਂ ਲਈ ਸ਼ਰਾਬ ਦੀ ਬੋਤਲ ਭਰੀ ਰਾਹ ਵਿੱਚ ਟੁਟੇ
ਬੀਵੀ ਉਸ ਦੀ ਕਪੱਤੀ ਹੋਵੇ ਜੂੜਾ ਉਸ ਦਾ ਪੁੱਟੇ
ਘਰ ਆ ਘਰਵਾਲੀ ਨੂੰ ਮੈਂ ਸੁਣਾਈ ਸਾਰੀ ਰਾਮ ਕਹਾਣੀ
ਬੀਵੀ ਕਹੇ ਬੁਰਾ ਕੀਤਾ ਸ਼ਰਾਪ ਉਲਟਾ ਪਿਆ ਸੱਚ ਇਹ ਜਾਣੀ
ਕਾੜਣੇ ਆਪਣੇ ਵਿੱਚ ਮੋਰੀ ਹੋ ਗਈ ਖਾਲੀ ਵੱਜੇ ਮੱਧਾਣੀ
ਦਿਲ ਮੇਰਾ ਬਹਿ ਗਿਆ ਸੁਣ ਕੇ ਹਵੇਲੀ ਤੇ ਖ਼ੇਤੀਂ ਜਾਣ ਤੋਂ ਡਰਾਂ
ਪਛਤਾਇਆ ਬਾਬਾ ਵਾਪਸ ਲੈ ਸ਼ਰਾਪ ਲੰਬੜ ਦਾ ਅਰਦਾਸ ਮੈਂ ਕਰਾਂ
ਮਹਿਰ ਪਈ ਸ਼ਰਾਪ ਬਾਬੇ ਰੋਕਿਆ ਮੱਝ ਮੇਰੀ ਸਲਾਮਤ ਫਸਲ ਹਰਆਈ
ਸੁੱਖ ਦਾ ਮੈਂ ਸਾਹ ਲੀਤਾ ਜਾਣ ਵਿੱਚ ਜਾਣ ਆਈ
ਨਸੀਅਤ ਆਈ ਬੁਰਾ ਨਾ ਚਾਹਾਂ ਦਵਾਂ ਨਾ ਕਿਸੇ ਨੂੰ ਸ਼ਰਾਪ
ਖ਼ੁਸ਼ ਰਹਿਣ ਸੱਭ ਸੱਭ ਦਾ ਭਲਾ ਕਰੀਂ ਮੇਰੀ ਬਾਬੇ ਅੱਗੇ ਅਰਦਾਸ
No comments:
Post a Comment