ਰੱਖ ਰੂਹ ਨੂੰ ਖੁਸ਼
ਜੱਦ ਤੱਕ ਸ਼ਰੀਰ ਵਿਚ ਸਤਿਆ,ਮਸਤ ਜੀ, ਲੈ ਸੌਖੇ ਸਾਹ
ਚੰਗਿਆਂ ਯਾਦਾਂ ਕਰ ਕੱਠਿਆਂ,ਨੱਚ, ਤੇ ਗੀਤ ਗੌਂਦਾ ਜਾ
ਸੱਭ ਖੁਸ਼ਿਆਂ ਮਾਣ ਜਿੰਦਗੀ ਦਿਆਂ, ਜਸ਼ਨ ਮਨਾ,ਮੌਝ ਉੜਾ
ਦੂਰ ਰਹਿ ਕਾਲਿਆਂ ਸੋਚਾਂ ਤੋਂ,ਯਾਦਾਂ ਵਿੱਚ ਸੋਹਣੇ ਰੰਗ ਭੱਰ ਜਾ
ਰੂਹ ਹੈ ਅਭਿਨਾਸੀ ਕਹਿਣ ਪੈਗੰਬਰ,ਰੂਹ ਨਹੀਂ ਕਦੀ ਮਰਦੀ
ਤੇਰੇ ਬਾਦ ਸ਼ਾਇਦ ਇਸ ਜਿੰਦ ਨੂੰ ਰੂਹ ਯਾਦ ਹੋਣੀ ਕਰਦੀ
ਭੈੜਿਆਂ ਯਾਦਾਂ ਨਾ ਬਣਾ ਭੈੜੇ ਕੰਮ ਕਰਕੇ
ਰੋਏ ਨਾ ਤੇਰੀ ਰੂਹ ਇਨ੍ਹਾਂ ਨੂੰ ਯਾਦ ਕਰਕੇ
ਦੁੱਖ ਭਰਿਆਂ ਯਾਦਾਂ ਯਾਦ ਕਰ ਰੂਹ ਨਾ ਪਾਏ ਦੁੱਖ
ਖੁਸ਼ਿਆਂ ਭਰਿਆਂ ਯਾਦਾਂ ਯਾਦ ਕਰ ਰੂਹ ਪਾਏ ਸੁੱਖ
ਕਾਲੀ ਯਾਦ ਕਦੀ ਰੂਹ ਨੂੰ ਨਾ ਪਾਏ ਘੇਰਾ
ਰੰਗੀਲਿਆਂ ਯਾਦ ਕਰ ,ਰੂਹ ਦੂਰ ਕਰੇ ਹਨੇਰਾ
ਖੁਸ਼ਿਆਂ ਨਾਲ ਝੋਲੀ ਭੱਰੇ,ਜੱਦ ਯਾਰ ਤੇਰੇ ਨਾਲ ਹੱਸੇ
ਜਨੱਤ ਪਾਂਏਂਗਾ ਇੱਥੇ ਜੇ ਘਰ ਤੇਰਾ ਪਿਆਰ ਵਿੱਚ ਵੱਸੇ
ਜੱਗ ਨਹੀਂ ਸਾਰਾ ਕਦੇ ਖੁਸ਼ ਹੋਣਾ,ਜੱਗ ਦੀ ਨਾ ਕਰ ਪਰਵਾਹ
ਰੂਹ ਤੇਰੀ ਖੁਸ਼ ਹੋਣੀ ਚਾਹੀਦੀ,ਰੂਹ ਖੁਸ਼ ਕਰਨ ਤੇ ਜ਼ੋਰ ਤੂੰ ਲਾ
ਰੂਹ ਜੇ ਇੱਥੇ ਖੁਸ਼
ਅਗੇ ਵੀ ਰਹੂ ਉਹ ਖੁਸ਼
ਸਫ਼ਲ ਤੇਰਾ ਜੀਣਾ ਹੋ ਜਾਊ ,ਤੇ ਓਝੱਲ ਤੇਰਾ ਮੁੱਖ
ਚੌਰਾਸੀ ਤੇਰੀ ਕੱਟ ਜਾਊ, ਤੂੰ ਪਾਂਏਂਗਾ ਨਿਰਵਾਣ ਸੁੱਖ
********
रॅख रूह नू खुश
जॅद तॅक शरीर विच सतिया,मसत जी,लै सौखै साह
चंगियां यादां कर कॅठिआं ,नॅच,ते गीत गौंदा जा
सॅब खुशियां माण जिंदगी दिआं,जशन मना,मौझ उङा
दूर रहि कालियां सोचां तों,यादां विच सोहणे रंग भॅर जा
रूह है अभिनासी कहिण पैगंबर,रूह नहीं कदी मरदी
तेरे बाद शायिद इस जिंद नू रूह याद होणी करदी
भैङियां यादां ना बणा,भैङे कम करके
रोए ना तेरी रूह इन्हां नू याद करके
दुॅख भरियां यादां याद कर रूह ना पाए दुॅख
खुशियां भरिआं यादां याद कर रूह पाए,सुॅख
काली याद कदी रूह नू ना पाए घेरा
रंगीलियां याद कर रूह दूर कर हनेरा
खुशियां नाल झोली भॅरे,जॅद यार तेरे नाल हॅसे
जनॅत पाएंगा इॅथे जे घर तेरा प्यार विच वॅसे
जॅग सारा नहीं कदे खुश होणा,जॅग दी ना करे परवाह
रूह तेरी खुश होणी चाहीदी,रूह खुश करन ते ज़ोर तूं ला
रूह जे इॅथे खुश
अगे वी रहू उह खुश
सफ़ल तेरा जीणा हो जाऊ,ते ओझॅल तेरा मुॅख
चौरीसी तेरी कॅट जाऊ,तूं पाएंगा निरवाण सुॅख