ਨਵੀਂ ਕਹਾਣੀ ਬਣੀ
ਬੈਠੇ ਬੈਠੇ ਬਣਾਓ ਕਹਾਣੀ
ਨਵੀਂ ਹੋਵੇ ਨਾ ਹੋਵੇ ਪੁਰਾਣੀ
ਇੱਕ ਸੀ ਰਾਜਾ ਇੱਕ ਉਸ ਦੀ ਰਾਣੀ
ਇਹ ਤਾਂ ਘਿਸੀ ਪਿੱਟੀ ਹੈ ਸੱਭ ਦੇ ਜੁਬਾਨੀ
ਹੋਰ ਕੋਈ ਦੱਸੋ ਜੋ ਦਿਲ ਨੂੰ ਹੋਵੇ ਭਾਣੀ
ਇੱਕ ਸੀ ਜੱਸਾ ਇੱਕ ਉਸ ਦੀ ਸੁਹਾਨੀ
ਜੱਸੇ ਸੋਚਿਆ ਸ਼ਕਲੋਂ ਭੋਲੀ ਉੱਤੋਂ ਜਨਾਨੀ
ਰੋਬ ਪਾਂਵਾਂਗੇ,ਕਰਾਂਗੇ ਮਨਮਾਨੀ
ਪਹਿਲਿਆਂ 'ਚ ਇੱਕ ਨਾ ਸੁਣੀ,ਉਸੇ ਰੁਲਾਇਆ
ਪਰਵਾਹ ਨਾ ਕੀਤੀ ਉਸ ਦੀ ,ਬਹੁਤ ਤਰਸਾਇਆ
ਉਹ ਸਿਆਣੀ,ਦੱੜ ਵੱਟਿਆ ਜ਼ਮਾਨਾ ਕੱਟਿਆ
ਕਿਂਝ ਸਾਨੂੰ ਪੜ੍ਹਨੇ ਪੌਂਣਾ ਉਸ ਤਰੀਕਾ ਕੱਢਿਆ
ਅੱਜ ਕਲ ਤਾਂ ਹਰ ਪਾਸੇ ਉਸ ਦੀ ਚੱਲੇ
ਸਾਨੂੰ ਨਾ ਕੋਈ ਪੁੱਛੇ,ਅਸੀਂ ਲੱਗੇ ਥੱਲੇ
ਪਰ ਹੁਣ ਸਾਨੂੰ ਵੀ ਅਕਲ ਆਈ
ਕਦੱਰ ਅਸੀਂ ਉਸ ਦੀ ਅੱਜ ਪਾਈ
ਦਿੱਲ ਦੀ ਸੱਚੀ ਹੱਥ ਦੀ ਸਚਿਆਰੀ
ਗ੍ਰਿਸਥ ਚੰਗੀ ਚਲਾਈ,ਜਿੰਦ ਸਵਾਰੀ
ਮੈਂ ਅੱਜ ਘਰ ਦਾ ਰਾਜਾ ਉਹ ਘਰ ਦੀ ਰਾਣੀ
ਲੱਗੇ ਪੁਰਾਣੀ ਪਰ ਹੈ ਇਹ ਸਾਡੀ ਨਵੀਂ ਕਹਾਣੀ
👏👏
ReplyDeleteThanks so much for recording almost the Universal Truth.
ReplyDelete