Saturday, May 24, 2025

ਦੋਗਲੀ ਜਿੰਦ p4

                          ਦੋਗਲੀ ਜਿੰਦ 


ਝੂਠ ਨਾ ਬੋਲਾਂ ਕੋਈ ਜਾਣੇ ਸੱਚਾ ਸੋਇ

ਜਿਦਾਂ ਵੇਖਾਂ ਤਿਵੇਂ ਕਹਾਂ ਗੱਪ ਨਾ ਮਾਰਾਂ ਕੋਈ 

ਧੰਨ  ਦੌਲਤ ਨਾ ਲੋਚਾਂ ਪੈਸੇ ਨਾਲ ਨਾ ਮੈਨੂੰ ਮੋਹ

ਲਾਟਰੀ ਪਾਂਵਾਂ ਨਕ ਰਗੜਾਂ ਮਹਿਰ ਕਰ ਕੱਢੇ ਮੇਰੀ ਉਹ

ਸ਼ੌਹਰਤ ਨਾ ਚਾਹਾਂ ਨਿਮਾਨੀਅਤ ਅਪਣੀ ਤੇ ਕਰਾਂ ਮਾਣ

ਸਲਾਮ ਜਦ ਜੱਗ ਕਰੇ ਦਿਲ ਉੱਠੇ ਘੁਮਾਣ 

ਹਵਸ ਮੇਰੇ ਮਨ ਨਾ ਕੋਈ ਸ਼ਰੀਫ ਆਪ ਨੂੰ ਕਹਾਵਾਂ 

ਪਰਾਈ ਉਤੇ ਅੱਖ ਰਖਾਂ ਮਨੇ ਉਸੇ ਲਲਚਾਵਾਂ

ਸਿਰ ਢੱਕ ਗੁਟਕਾ ਫੱੜ ਰੱਬ ਨੂੰ ਮੈਂ ਧਿਆਂਵਾਂ

ਮਨ ਚੰਚਲ ਭੈੜੀਆਂ ਸੋਚਾਂ ਕਾਬੂ ਨਾ ਕਰ ਪਾਂਵਾਂ

ਦੋਗਲੀ ਮੇਰੀ ਜਿੰਦ ਕਿੰਝ ਛੁਟਕਾਰਾ ਪਾਂਵਾਂ

ਦਰਗਾਹੇ ਪੇਸ਼ ਸਜਾ ਮਿਲੂ ਸੋਚ ਮੈਂ ਘਬਰਾਵਾਂ

ਫਿਰ ਸੋਚਾਂ ਫਿਤਰਤ ਉਸ ਦਿਤੀ ਮੈਂ ਨਹੀਂ ਜੁੰਮੇਵਾਰ 

ਜੋ ਹਾਂ ਸੋ ਹਾਂ ਮੈਨੂੰ  ਬਖ਼ਸ਼ੂ ਉਹ ਹੈ  ਬਖ਼ਸ਼ਣਹਾਰ

*****

             दोगली जिंद


झूठ ना बोलां कोई जाने सच्चा सोई

  जिदां वेखां तिवें कहां गप ना मांरां कोई 

धन दौलतन ना लोचां पैसे नाल ना मैनू मोह

लाटरी पांवां नक रगड़आं मेहर कर कडे मेरी ओह 

शौरत ना चाहां निमन्नियत ते करां माण

सलाम जद जग करे उठे दिल घुमाण

हवस मेरी मन ना कोई  शरीफ आप नू कहांवां

पराई उते अख रखां मने उसे ललचांवां

सिर ढक गुटका फड़ रब नू दी धिआंवां

मन चंचल भैड़ी सोच काबू ना कर पांवां

दोगली मेरी जिंद किंझ छुटकारा पांवां

दरगाहे पेश सजा मिलू सोच मैं घबरांवां

फिर सोचां फितरत उस दिती मैं ना जुमेवार 

जो हां सो हां बख्शू ओह है बख्शनहार 


3 comments:

  1. The human dilemma is predicted in a subtle way through poetic expressions

    ReplyDelete
    Replies
    1. Thank you.Such encouraging remarks.Please inform me your name to thank you personally..regards

      Delete