ਨਵੀਂ ਵਿਆਹ ਲਿਆਇਆ ਸੀ
ਵੇ ਜਸਿਆ
ਬੜਾ ਰੋਬ ਪਾਇਆ ਸੀ
ਵੇ ਜਸਿਆ
ਗੱਲ ਗੱਲ ਤੇ ਰੋਲਾਇਆ ਸੀ
ਵੇ ਦਸਿਆ
ਉਹ ਗੱਲ ਹੋਈ ਪੁਰਾਣੀ ਆ
ਵੇ ਦਸਿਆ
ਹੁਣ ਮੈਂ ਘਰ ਦੀ ਰਾਣੀ ਆਂ
ਵੇ ਜਸਿਆ
ਤੇਰਾ ਹੁਣ ਰੋਬ ਨਹੀਂ ਸਹਿਣਾ
ਵੇ ਦਸਿਆ
ਮੇਰਾ ਕਹਿਣਾ ਮੰਨਣਾ ਪੈਂਣਾ
ਵੇ ਦਸਿਆ
ਕਰਤੂਤਾਂ ਆਪਣਿਆਂ ਤੋਂ ਆ ਜਾ ਬਾਜ਼
ਵੇ ਜਸਿਆ
ਬੇਲਣ ਮੇਰਾ ਕਰੂ ਤੇਰਾ ਇਲਾਜ
ਵੇ ਜਸਿਆ
ਮੰਨ ਮੇਰੀ ਰਹਿਏ ਪਿਆਰ ਨਾਲ
ਵੇ ਜਸਿਆ
ਲੱਖ ਖੁਸ਼ੀ ਰੂਹ ਹੋਏ ਨਿਹਾਲ
ਮੰਨ ਮੇਰੀ ਰਹਿਏ ਪਿਆਰ ਨਾਲ
ਲੱਖ ਖੁਸ਼ੀ ਰੂਹ ਹੋਏ ਨਿਹਾਲ
No comments:
Post a Comment