Friday, June 20, 2025

ਵੇਖ ਅੱਖ ਮਾਰੋ p4

     

        ਵੇਖ ਅੱਖ ਮਾਰੋ


 ਅਜ ਦੀ ਦਸਾਂ ਯਾਰੋ ਸ਼ਾਮਤ ਮੇਰੀ ਆਈ

ਸੁਣ ਕਹਾਣੀ ਨਾ ਹਸਿਆ ਮੇਰੇ ਭਾਈ

ਉਂਝ ਤਾਂ ਸਬਰ ਵਾਲੀ ਮੇਰੀ ਜੋਰੂ ਮੇਰੀ ਘਰਵਾਲੀ

ਅੱਜ ਬਣੀ ਦੁਰਗਾ ਮਾਤਾ ਕਲਕੱਤੇ ਵਾਲੀ

ਜਿਸ ਦਾ ਕਹਿੰਦੇ ਵਾਰ ਨਾ ਜਾਏ ਖਾਲੀ

ਕੀਤੀ ਮੇਰੀ ਉਸ ਐਸੀ ਧੁਲਾਈ

ਜਾਦ ਮੈਂਨੂੰ ਮੇਰੀ ਨਾਨੀ ਕਰਾਈ

ਕਸੂਰ ਸਾਰਾ ਮੇਰਾ ਉਹ ਨਹੀਂ ਹਰਜਾਈ

ਇੱਕ ਸੀ ਉਸ ਦੀ ਸਹੇਲੀ ਬੜੀ ਸੋਹਣੀ

ਭੌਣੇ ਨਕਸ਼ ਰੰਗੋਂ ਗੋਰੀ ਦਿਲ ਨੂੰ ਮਨਮੋਹਣੀ

ਦਾਰੂ ਦੇ ਨਸ਼ੇ ਅੱਖ ਮੇਰੀ ਉਸ ਤੇ ਆਈ

ਕਰ ਬੈਠਾ ਕਰਤੂਤ ਮੈਂ ਠਹਿਰਾ ਸ਼ੌਦਾਈ

ਜਸ਼ਨ ਸਾਹਮਣੇ ਬੈਠੀ ਨੂੰ ਅੱਖ ਮੈਂ ਮਾਰੀ

ਵੇਖ ਲਿਆ ਮੇਰੀ ਸੁਹਾਨੀ ਨੇ ਹੋਈ ਗੁਸਿਓਂ ਬਾਹਰੀ

ਲਾਹਿਆ ਸੈਂਡਲ ਭਰੀ ਮਹਿਫ਼ਲ ਮੇਰੇ ਸਿਰ ਤੇ ਲਾਈ

ਸਨਾਟਾ ਛਾਇਆ ਸੱਭ ਨਜ਼ਰ ਸਾਡੇ ਤੇ ਟਕਾਈ

ਬਗਾਨੇ ਵੇਖਣ ਤਮਾਸਾ ਦੋਸਤ ਮੇਰੇ ਮੇਰੇ ਤੇ ਤਰਸ ਖਾਈ

ਹਿੰਮਤ ਕੱਢ ਦੋਸਤ ਆਏ ਮੋਨੂੰ ਬਚੌਣ

ਲਾਲ ਅੱਖੀਂ ਬੀਵੀ ਕਹੇ ਤੁਸੀਂ ਹੁੰਦੇ ਕੌਣ

ਕਹੇ ਬਹੁ ਸਹਿਆਂ ਬੇਹੂਦਿਆਂ ਇਸ ਦਿਆਂ ਅੱਜ ਹੱਦ ਇਸ ਟੱਪੀ

ਬਾਰ ਬਾਰ ਵਰ੍ਹਿਆਂ ਬਾਜ਼ ਨਹੀਂ ਆਇਆ ਮੈਂ ਸਮਝਾਂ ਥੱਕੀ

ਯਾਰ ਬੋਲੇ ਜਸਿਆ ਮਾਫ ਕਰੀਂ ਅੱਜ ਅਸੀਂ ਲਾਚਾਰ

ਮੀਆਂ ਬੀਵੀ ਦਾ ਝਗੜਾ ਕਿਵੇਂ ਆਈਏ ਵਿੱਚਕਾਰ

ਗੋਰ ਕਰ ਮੰਨੀਏ ਅਸੀਂ ਇਹ ਵੀ ਹੈ ਆਪਣੇ ਥਾਂ ਸੱਚੀ

ਕਰਤੂਤਾਂ ਤੇਰਿਆਂ ਛੱਤਰੌਤ ਲਾਇਕ ਸਾਡੀ ਰਾਏ ਪੱਕੀ

ਇਸ ਵਾਰਦਾਤ ਸਿਖਾਇਆ ਜਦ ਗੁਸੇ ਕੋਈ ਤੀਂਵੀਂ ਆਈ

ਬੁਰੇ ਵਕਤ ਛੱਡ ਜਾਂਦੇ ਦੋਸਤ ਨਹੀਂ ਹੁੰਦੇ ਤੁਹਾਡੇ ਉਹ ਸਹਾਈ 

ਹਮ-ਉਮਰੋ ਰਾਏ ਮੇਰੀ ਤਜ਼ਰਬੇਦਾਰ  ਮੰਨੋ ਹੋ ਜਾਓ ਹੋਸ਼ਿਆਰ 

ਚਾਰ ਛੁਫੇਰਾ  ਵੇਖ ਮਾਰੋ ਅੱਖ ਫੜੇ ਨਾ ਜਾਓ ਨਾ  ਖਾਓ ਮਾਰ





No comments:

Post a Comment