Sunday, June 15, 2025

ਨਿਭਾਏ ਆਖੀਰ ਤੱਕ p4

     ਨਿਭਾਏ ਆਖੀਰ ਤੱਕ


ਮੁੱਖ ਉਸ ਦੇ ਤੇ ਚਮਕਦਾਰ ਨੂਰ ਆ

ਆਮ ਜਨਾਨੀ ਨਹੀਂ ਉਹ ਪਰੀ ਹੂਰ ਆ

ਚੱੜਿਆ ਮੈਂਨੂੰ ਉਸ ਦੇ ਪਿਆਰ ਦਾ ਸਰੂਰ ਆ

ਦਿੱਲ ਉਸ ਲਈ ਧੱੜਕੇ  ਵਿੱਚ ਮੇਰਾ ਕੀ ਕਸੂਰ ਆ

ਉਹ ਮੇਰੀ ਘਰਵਾਲੀ ਮੇਰੀ ਸੁਹਾਨੀ ਆ

ਰਿਸ਼ਤਾ ਨਹੀਂ ਦੁਨਾਵੀ ਰਿਸ਼ਤਾ ਰੂਹਾਨੀ ਆ

ਰਲ ਮਿਲ ਅਸੀਂ ਵੱਧਿਆ ਜਿੰਦ ਮਾਣੀ ਆ

ਮੈਂ ਕੁੱਛ ਜਾਣਾ ਉਹ ਮੇਰੀ ਰਗ ਰਗ ਦੀ ਜਾਣੀ ਆ

ਮੋਢੇ ਨਾਲ ਮੋਢਾ ਜੋੜ ਖੁਸ਼ੀ ਉਨ੍ਹਾਂ ਨੂੰ ਚੱੜਦੀ ਆ

ਜੱਗ ਨਜ਼ਰ ਨਾ ਲਾਏ ਜੋੜੀ ਸੋਹਣੀ ਸਜਦੀ ਆ

ਜਨਤ ਪਾਈ ਗ੍ਰਿਸਤ ਵਿੱਚ ਹੋਰ ਲਈ ਨਾ ਲੋਚਣ

ਖੈਰ ਰਬ ਨਿਭਾਏ ਆਖੀਰ ਤੱਕ ਇਹ ਮਨ ਸੋਚਣ


 



No comments:

Post a Comment