ਚੰਗੀ ਕਿਸਮਤ ਦਾ ਮਾਰਾ
ਯਾਰੋ ਕਹੋ ਨਾ ਕਿ ਜੱਸਾ ਹੈ ਬੇਚਾਰਾ
ਅਸਲ ਉਹ ਤਾਂ ਹੈ ਚੰਗੀ ਕਿਸਮਤ ਦਾ ਮਾਰਾ
ਲੋਕ ਹਾਰਣ ਮਾੜੇ ਨਸੀਬ ਤੋਂ ਜੱਸਾ ਚੰਗੇ ਨਸੀਬੋਂ ਹਾਰਾ
ਜੱਸੇ ਜਦ ਪਹਿਲੀ ਸ਼ਾਦੀ ਕਰਾਈ
ਲ਼ੈ ਆਇਆ ਘਰ ਇੱਕ ਸੋਹਣੀ ਲੁਗਾਈ
ਜੱਸੇ ਦੇ ਦੋਸਤ ਦੀ ਅੱਖ ਉਸ ਤੇ ਆਈ
ਜੱਸੇ ਦੀ ਤੀਂਵੀਂ ਤੇ ਦੋਸਤ ਦੋਨੋਂ ਤੇਜ਼ ਤਰਾਰ
ਪੂੰਜੀ ਲੁਟ ਜੱਸੇ ਦੀ ਹੋਏ ਦੋਨੋਂ ਫਰਾਰ
ਚੰਗੀ ਸੀ ਕਿਸਮਤ ਸੋਹਣੀ ਸੀ ਜੱਸੇ ਦੀ ਘਰਵਾਲੀ
ਮਾੜੀ ਕੀਤੀ ਜੱਸੇ ਨਾਲ ਯਾਰ ਨਾਲ ਮਿਲ ਘਰ ਕਰ ਗਈ ਖਾਲੀ
ਜੱਸੇ ਫਿਰ ਇੱਕ ਲਾਟਰੀ ਪਾਈ
ਮਹਿਰ ਪਈ ਕਰੋੜਾਂ ਦੀ ਨਿਕਲ ਆਈ
ਕੰਗਾਲ ਤੋਂ ਜੱਸਾ ਬਣਿਆ ਸਰਮਾਈ
ਪੈਸਾ ਵੇਖ ਜੱਸੇ ਦਾ ਮੁਟਿਆਰਾਂ ਜੱਸੇ ਤੇ ਮੰਡਰੌਣ
ਅੱਖਾਂ ਮਿਲਾ ਬੁੱਲੀਂ ਹੱਸ ਜੱਸੇ ਨੂੰ ਲਗਿਆਂ ਫਸੌਣ
ਦਿਲ ਦੇ ਬੈਠਾ ਇੱਕ ਨੂੰ ਜੱਸਾ ਸ਼ੌਦਾਈ
ਲ਼ੈ ਆਇਆ ਘਰ ਦੂਸਰੀ ਵਿਆਹੀ
ਕਲੋਲ ਕਰ ਮਿੱਠੇ ਬੋਲ ਬੋਲ ਕੀਤਾ ਜੱਸੇ ਨੂੰ ਉਸ
ਵਸ
ਸ਼ਰਾਬ ਪਿਲਾ ਖੁਸ਼ ਕੀਤਾ ਕਰਾਏ ਕੋਰੇ ਚੈਕ ਤੇ ਦਸਖਤ
ਹੂੰਝਾ ਫੇਰ ਜੱਸੇ ਦੇ ਧਨ ਤੇ ਉੜ ਗਈ ਉਹ ਪਰੀ
ਧੋਖੇਬਾਜ਼ ਨਿਕਲੀ ਉਤਰੀ ਨਾ ਉਹ ਖ਼ਰੀ
ਚੰਗੀ ਕਿਸਮਤ ਜੱਸੇ ਨੂੰ ਰਾਸ ਨਾ ਆਈ
ਚੰਗੀ ਕਿਸਮਤ ਕਿਓਂ ਉਸ ਮਾੜੀ ਬਣਾਈ
ਜਿਸ ਲਿੱਖੀ ਰਾਜ ਜਾਣੇ ਆਪ ਸੋਹਿ ਭਾਈ
,,,,
चंगी किस्मत दा मारा
यारो कहो न कि जसा बेचारा
असल ओह है चंगी किस्मत दा मारा
लोक हारन माढ़ी नसीब तों जसा चंगे नसीबों हारा
जसे जद पहली शादी कराई
लै आया घर इक सोहनी लुगाई
जसे दे दोस्त दी आख उस ते आई
जसे दी तीवीं दोनों तेज तरार
पूंजी लुट जसे दी होए दोनों फरार
चंगी सी किस्मत सोहनी सी जसे दी घरवाली
मढ़ी कीती जसे नाल यार नाल मिल घर कर गई खाली
जसे फिर इक लाटरी पाई
मेहर पई करोड़ों की निकल आई
कंगाल तों जसा बनिया सरमाई
पैसा वेख जसे दा मुटीयारां जसे ते मंडरौण
अख मिला बुलीं हस जसे नू फ़सौन
दिल दे बैठा जसा सौदाई
लै आया घर दूसरी वियाही
कलोल कर बुलीं हस कीता जसे नू वस
शराब पिला कीता खुश कराए कोरे चैक ते दस्तखत
हूंझा फेर जसे दे धन ते उड़ गई ओह परी
धोखेबाज निकली उतरी ना ओह खरी
चंगी किस्मत जसे नू रास ना आई
चंगी किस्मत क्यों उस माड़ी बनाई
जिस लिखी राज जाने आप सोही भाई