ਸੱਭ ਕੁੱਛ ਵੀ ਹੈ ਉਹ
ਉਹ ਹੀ ਹੈ ਸੱਭ ਕੁੱਛ
ਸੱਭ ਕੁੱਛ ਵੀ ਹੈ ਉਹ
ਉਸ ਬਿਨਾ ਨਹੀੰ ਕੁੱਛ ਹੋਰ
ਸੱਭ ਕੁੱਛ ਉਸ ਆਪ,ਆਪ ਤੋਂ ਬਣਾਇਆ
ਸੱਭ ਦੇ ਵਿਚ ਆਪ ਸਮਾਇਆ
ਨੇੜੇ ਵੀ ਉਹ ਦੂਰ ਵੀ ਉਹ
ਖਾਲੀ ਵੀ ਉਹ ,ਭਰਭੂਰ ਵੀ ਉਹ
ਗੁਰੂਆਂ ਨੇ ਇਹ ਮੱਤ ਸਿਖਾਈ
ਪਰ ਤੇਰੇ ਉਹ ਸਮਝ ਨਾ ਆਈ
ਸਮਝੇਂ ਤੂੰ ਆਪ ਤੋਂ ਉਸ ਨੂੰ ਦੂਜਾ
ਅਗੱਲ ਉਸ ਨੂੰ ਜਾਣ ਕੇ,ਕਰੇਂ ਉਸ ਦੀ ਪੂਜਾ
ਦੂਜਾ ਮੰਨ,ਉਸ ਮੂਹਰੇ ਧੰਨ ਚੜਾਂਵੇਂ
ਉਸ ਨੂੰ ਉਸ ਦਾ ਦੇ ਕੇ ਕੀ ਕਰਮ ਕਮਾਂਵੇਂ
ਉਸ ਲਈ ਸੰਗਮਰਮਰ ਦੇ ਮਹਿਲ ਬਣਾਂਵੇਂ
ਸੋਨੇ ਚਾਂਦੀ ਦੇ ਨਾਲ ਸਜਾਂਵੇਂ
ਸੋਚੇਂ ਇਹ ਥਾਂ ਪਵਿਤਰ,ਇਹ ਉਸ ਦਾ ਨਿਵਾਸ
ਬਾਹਰਪਾਪ ਕਮਾਂਵੇਂ,ਅੰਦਰ ਉਸ ਅੱਗੇ ਕਰੇਂ ਖੈਰ ਦੀ ਅਰਦਾਸ
ਸੱਭ ਕੁੱਛ ਵਿਚ ਵੇਖ ਉਸ ਨੂੰ,ਅਪਣੇ ਅੰਦਰ ਝਾਤੀ ਮਾਰ
ਲੱਭ ਲਵੇਂਗਾ ਉਸ ਨੂੰ ,ਕਰ ਜਾਂਏਂਗਾ ਭੌਹਜੱਲ ਪਾਰ
ਸੱਭ ਕੁੱਛ ਵੀ ਹੈ ਉਹ
ਉਹ ਹੀ ਹੈ ਸੱਭ ਕੁੱਛ
ਉਸ ਬਿਨਾ ਨਹੀਂ ਕੁੱਛ ਹੋਰ
No comments:
Post a Comment