ਬੀਤਿਆ ਸਮਾਂ ਭਲਾ ਜ਼ਮਾਨਾ
ਕਿਥੋਂ ਲੱਭਾਂ ਉਹ ਬੀਤਿਆ ਚੰਗਾ ਸਮਾਂ ,ਭਲਾ ਜ਼ਮਾਨਾ
ਉਹ ਬੇ-ਪਰਵਾਹੀ ਵਾਲੇ ਦਿਨ,ਖ਼ੁਸ਼ਿਆਂ ਭਰਿਆ ਗਾਣਾ
ਜੱਦ ਵੱਡੀ ਉਮਰ ਨੂੰ ਬੁੱਢਾ ਨਹੀਂ ਸੀ ਕਹਿੰਦੇ,ਕਹਿੰਦੇ ਸੀ ਸਿਆਣਾ
ਆਦਰ ਸੀ ਉਨ੍ਹਾਂ ਦੀ ਕਰਦਾ,ਕੀ ਜਵਾਨ ਕੀ ਨਿਆਣਾ
ਪੁਰਾਣਿਆਂ ਬਾਤਾਂ ਤੇ ਹੱਢ ਬੀਤੀ ,ਅਗਲੀ ਪੀੜੀ ਨੂੰ ਸਣੌਂਦੇ
ਕਿਂਝ ਇਹ ਜੀਵਣ ਜੀਂਣਾ,ਇਹ ਸੀ ਉਹ ਬੁਜ਼ੁਰਗ ਸਮਝੌਂਦੇ
ਵੱਡਿਆਂ ਤੋਂ ਮੱਤ ਲੈ,ਨਵੀਂ ਪੀੜੀ ਜਿੰਦਗੀ ਸੀ ਚਲੌਂਦੇ
ਆਪਸੀ ਗੁੱਸੇ ਝੱਗੜੇ ਸਿਆਣਿਆਂ ਕੋਲ ਜਾ ਸੁਲਝੌਂਦੇ
ਪਿਆਰ ਸੀ ਇੱਕ ਦੂਸਰੇ ਨਾਲ ਕਰਦੇ,ਰਿਸ਼ਤੇ ਸੀ ਨਿਭੌਂਦੇ
ਸ਼ਾਇਦ ਸਾਦੀ ਸੀ ਜਿੰਦ,ਘੱਟ ਸੀ ਝਮੇਲੇ
ਸੁਖੀ ਖ਼ੁਸ਼ੀ ਪਿੰਡ ਸੀ ਵਸਦੇ,ਲੱਗਦੇ ਸੀ ਮੇਲੇ
ਅਜਕੱਲ ਬੁਜ਼ੁਰਗਾਂ ਦੀ ਸੁਣਨ ਤੋਂ ,ਜਵਾਕ ਕੰਨੋਂ ਕਤਰੌਂਣ
ਕਹਿਣ ਇਨ੍ਹਾਂ ਦੇ ਪੁਰਾਣੇ ਖਿਆਲ,ਨਵੇਂ ਜ਼ਮਾਨੇ ਕੰਮ ਨਹੀਂ ਆਓਣੇਂ
ਨਵੇਂ ਜ਼ਮਾਨੇ ਸੱਭ ਲੱਭਣ,ਆਪਣਾ ਅਲੱਗ ਅਲੱਗ ਵਾਜੂਦ
ਨੱਸਣ ਸ਼ੌਰਤ ਪਿੱਛੇ,ਸਰਮਾਇਆ ਕੱਠੀ ਕਰਨ ਵਿਚ ਮਸਰੂਫ਼
ਨਾ ਸਕੂਨ ਨਾ ਵਕਤ ਕਿਸੇ ਲਈ,ਕਹਿਣ ਅਸੀਂ ਕੰਮ ਲਈ ਮਜਬੂਰ
ਦਿਲਾਂ ਵਿਚੋਂ ਪਿਆਰ ਘਟਿਆ,ਹੋਏ ਇੱਕ ਦੂਜੇ ਤੋਂ ਦੂਰ
ਗਿਆਨ ਜਾਦਾ ਰੱਖਣ ,ਪਰ ਅਕਲੋਂ ਰਹਿਣ ਅਧੂਰੇ
ਭਾਈਚਾਰ ਉਨ੍ਹਾਂ ਦੀ ਬਲਾ ਜਾਣੇ,ਸਾਰੇ ਖ਼ੁਦਗਰਜ਼ ਪੂਰੇ ਦੇ ਪੂਰੇ
ਪਤਾ ਨਹੀਂ ਇਹ ਸਹੀ ਹੈ ਜਾਂ ਗਲਤ,ਜਾਂ ਉਸ ਦਾ ਹੈ ਇਹ ਭਾਣਾ
ਜੁਗ ਇਹ ਜਦ ਬੀਤ ਗਿਆ,ਆਗੂ ਪੀੜੀ ਵੀ ਕਹਿਣ ਇਸ ਨੂੰ ਭਲਾ ਜਮਾਨਾ
ਉਹ ਵੀ ਮੇਰੇ ਵਾਂਗੂ ਲੱਭਣ ਜੋ ਮੇਰਾ ਭੈੜਾ ਅਜਕਲ,ਉਨ੍ਹਾਂ ਲਈ ਇਹ ਭਲਾ ਜਮਾਨਾ
*********
बीतिआ समां भला ज़माना
किथ्थों लभां उह बीतिआ समां, भला ज़माना
उह बे-परवाही दे दिन,खुशिआं भरिआ गाणा
जद वडी उमर नू बुढा नहीं सी कहिंदे,कहिंदे सी सियाणा
आदर सी उन्हां दा करदा,की जवान की नियाणा
पुराणिआं बातां ते हॅड बीती,अगली पीङी नू सुणौंदे
किंझ इह जीवण जीणा,इह सी उह बुज़ुर्ग समझौंदे
वडिआं तों मॅत लै,नवीं पीङी जिदगी सी चलौंदे
आपसी गुस्से झगङे सियाणिआं कोल जा सुलझौंदे
प्यार सी इक दूसरे नाल करदे,रिश्ते सी निभौंदे
शायद सादी सी जिंद,घॅट सी झमेले
सुखी खुशी पिंड सी वसदे,लगदे सी मेले
अजकल बुज़ुरगां दी सुनण तों ,जवाक कंन कतरौंण
कहिण इन्हां दे पुराणे खियाल,नवें ज़माने कम ना औण
नवें ज़माने सॅभ लॅभण ,आपणा अलॅग अलॅग वाजूद
नसॅण शौरत पिछे,सरमायिआ कॅठी करन विच मसरूफ
ना सकून ना वकत किसे लई,कहिण असीं कम लई मजबूर
दिलां विचों प्यार घटिआ, होए इक दूजे तों दूर
ञान जादा रखॅण,पर अकलों रहिण अधूरे
भाईचारा उन्हां दी बला जाणे,सारे खुदगरज़ पुरे दे पूरे
पता नहीं इह सही है जां गलत,जां उस दा है इह भाणा
जुग जद इह बीत गिआ,आगू पीङी वी कहिण इस नू भला ज़माना
उह वी मेरे वांगूं लभण जो मेरा भैङा अजकल,उन्हां लई इह भला ज़माना
👍🏽
ReplyDeleteThank you Kittu.. Wahaguru mehar rakhae
Delete