ਤੂੰ ਗੀਤ ਉਸ ਦੇ ਗਾਅ
ਤੂੰ ਗਾਅ ਗਾਅ ਗਾਅ ,ਤੂੰ ਗੀਤ ਉਸ ਦੇ ਗਾਅ
ਉਹ ਕਦੀ ਨਹੀਂ ਹੋਵੇਗਾ ਤੇਰੇ ਨਾਲ ਖ਼ਫ਼ਾ
ਮਾਯੂਸ ਤੂੰ ਜੀਂਵੇਂ ਨਹੀਂ ਸੀ ਉਸ ਦੀ ਰਜ਼ਾ
ਨਿਰਵੈਰ ਹੈ ਉਹ, ਨਹੀਂ ਦਊਗਾ ਤੈਂਨੂੰ ਸਜ਼ਾ
ਤੂੰ ਗਾਅ ਗਾਅ ਗਾਅ,ਤੂੰ ਗੀਤ ਉਸ ਗਾਅ
ਸੱਭ ਕੁੱਛ ਦੇ ਨਾਲ ਤੈਂਨੂੰ ਵੀ ਉਸ ਆਪ ਬਣਾਇਆ
ਵੇਖ ਉਸ ਨੂੰ ਹਰ ਵਿੱਚ,ਉਹ ਹੈ ਸਰਭ ਸਮਾਇਆ
ਬੰਦਾ ਤੈਂਨੂੰ ਉਪਾਇਆ,ਬੰਦਗੀ ਨਾਲ ਪਿਆਰ ਤੂੰ ਕਰ
ਓਕਾਰ ਉਸ ਦੇ ਦਾ, ਸੱਚੇ ਦਿਲੋਂ ਸਤਿਕਾਰ ਤੂੰ ਕਰ
ਤੂੰ ਗਾਅ ਗਾਅ ਗਾਅ,ਤੂੰ ਗੀਤ ਉਸ ਦੇ ਗਾਅ
ਧੰਨ ਦੌਲਤ,ਸ਼ੌਰੱਤ,ਸਾਕ ਸੰਬੰਧੀ,ਸੱਭ ਹੈ ਮਾਇਆ
ਇਨ੍ਹਾਂ ਨੂੰ ਪਾ ਕੇ ਨਹੀਂ ਤੂੰ, ਕੋਈ ਕਰਮ ਕਮਾਇਆ
ਚੱਲ ਉਨ੍ਹੀਂ ਰਾਹੀਂ ,ਜੋ ਪੰਥ ਗੁਰੂਆਂ ਸੀ ਦਰਸਾਇਆ
ਕਿਰਤ ਕਰ,ਵੰਡ ਛੱਕ,ਨਾਮ ਜੱਪ,ਸੀ ਉਨ੍ਹਾਂ ਨੇ ਸਿਖਾਇਆ
ਤੂੰ ਗਾਅ ਗਾਅ ਗਾਅ ,ਤੂੰ ਗੀਤ ਉਸ ਦੇ ਗਾਅ
ਔਕਾਤ ਨਹੀਂ ਤੇਰੀ,ਤੂੰ ਉਸ ਨੂੰ ਸਮਝ ਪਾਂਵੇਂ
ਸੋਚ ਸੋਚ ਐਂਵੇਂ, ਜਿੰਦ ਬੇਅਰਥ ਲੰਘਾਂਵੇਂ
ਉਹ ਸੱਚ ਹੈ,ਮੰਨ ਇਹ, ਕਰ ਕੇ ਸੱਚਾ ਦਿਲ
ਜੇ ਉਸ ਦੀ ਨਦਰ ਪਈ,ਆਪ ਉਹ ਜਾਵੇਗਾ ਤੈਂਨੂੰ ਮਿਲ
ਤਦੋਂ ਤਕ, ਤੂੰ ਗਾਅ ਗਾਅ ਗਾਅ,ਤੂੰ ਗੀਤ ਉਸ ਦੇ ਗਾਅ
No comments:
Post a Comment