Tuesday, June 28, 2022

ਸਿਆਣੀ ਘਰ ਦੀ ਰਾਣੀ p3

             ਸਿਆਣੀ ਘਰ ਦੀ ਰਾਣੀ

ਸ਼ਹਿਰ ਦੀ ਕੁੜੀ ਬੇਚਾਰੀ

ਕਿਸਮਤ ਉਸ ਦੀ ਮਾੜੀ

ਵਾਹ ਭਈ ਵਾਹ

ਪਿੰਡ ਵਿੱਚ ਗਈ ਵਿਆਹੀ

ਸੌਦਾਈ ਮਿਲਿਆ ਮਾਹੀ

ਵਾਹ ਭਈ ਵਾਹ

ਉਸ ਦੀ ਇੱਕ ਨਾ ਮੰਨੇ

ਅਪਣੀ ਮਾਂ ਦੀ ਸੁੰਣੇ

ਵਾਹ ਭਈ ਵਾਹ

ਕੁੜੀ ਨੇ ਲਿਆ ਦੜ ਵੱਟ

 ਲਿਆ ਜ਼ਮਾਨਾ ਕੱਟ

ਵਾਹ ਭਈ ਵਾਹ

ਦੋ ਜਮੇਂ ਬੱਚੇ

ਜੋ ਦਿਲ ਦੇ ਸੱਚੇ

ਵਾਹ ਭਈ ਵਾਹ

ਬੱਚੀਂ ਨੂੰ ਇੰਗਲੈਂਡ ਵਿਆਇਆ

ਮੱਤਾਂ ਦੇ ਦੇ ਘਰ ਵਸਾਇਆ

ਵਾਹ ਭਈ ਵਾਹ

ਮੁੰਡੇ ਦਾ ਕੀਤਾ ਵਿਆਹ

ਉਹ ਕਨੇਡਾ ਗਿਆ ਆ

ਵਾਹ ਭਈ ਵਾਹ

ਉਹ ਕੁੜੀ ਹੁਣ ਬੁੱਢੀ ਸਿਆਣੀ

ਉਹ ਅਪਣੇ ਘਰ ਦੀ ਰਾਣੀ

ਸੱਚੀ ਹੈ,ਨਹੀਂ ਮੰਨ ਘੜ ਕਹਾਣੀ

ਵਾਹ ਭਈ ਵਾਹ ,ਵਾਹ ਭਈ ਵਾਹ



No comments:

Post a Comment