ਮੈਂ ਲਾਪਰਵਾਹ ਮੈਂ ਬੇਪਰਵਾਹ
ਲਾਪਰਵਾਹੀ ਤੇ ਬੇਪਰਵਾਹੀ ਵਿਚ ਫਰਕ ਨਾ ਮੈਂ ਸਮਝ ਪਾਇਆ
ਲਾਪਰਵਾਹੀ ਜੀਵਨ ਜੀਤਾ, ਸੋਚਾਂ ਆਪ ਨੂੰ ਮੈਂ ਬੇਪਰਵਾਹਿਆ
ਡੂੰਗੀ ਕੋਈ ਸੋਚ ਨਾ ਸੋਚੀ, ਹਲਕਿਆਂ ਫੁੱਲਕਿਆਂ ਵਿਚ ਵਕਤ ਗਵਾਇਆ
ਜਿੰਦਗੀ ਕੀ,ਗੌਰ ਨਹੀਂ ਕੀਤਾ,ਕੋਈ ਮਕਸੱਦ ਨਹੀਂ ਬਣਾਇਆ
ਜੋ ਮਕਸੱਦ ਤੱਹ ਕੀਤਾ ਉਹ ਵੀ ਕੋਈ ,ਸਿਰੇ ਨਾ ਚੜਾਇਆ
ਪਿਆਰ ਅੰਦਰੋਂ ਨਹੀਂ ਕੀਤਾ,ਨਾ ਰਿਸ਼ਤਾ ਕੋਈ ਤੋੜ ਨਿਭਾਇਆ
ਵਿਰਧ ਉਮਰੇ ਬੈਠ ਪੱਛਤਾਇਆ
ਇਹ ਕਰ ਲੈਂਦਾ ਉਹ ਕਰ ਲੈਂਦਾ
ਜਹਾਨ ਤੇ ਆਪਣਾ ਨਾਂ ਕਰ ਜਾਂਦਾ
ਪਰ ਫਿਰ ਸੋਚਾਂ,ਦੂਸਰਾ ਜੀਵਨ ਜੀ ਕੇ,ਕੀ ਕਰਦਾ
ਸ਼ੌਰਤ ਦੌਲਤ ਪਿੱਛੇ ਨੱਸਦਾ,ਫ਼ਿਕਰਾਂ ਵਿਚ ਮਰਦਾ
ਹੱਸਦੀ ਖੇਡਦੀ ਜਿੰਦ ਜੋ ਲੰਘੀ
ਅਫ਼ਸੋਸ ਨਹੀਂ,ਜਾਦਾ ਉਹ ਚੰਗੀ ਲੰਘੀ
ਕਾਬਲੀਅਤ ਮੁਤਾਬੱਕ,ਜੋ ਲਿਖਿਆ ਉਹ ਕੀਤਾ
ਔਕਾਤ ਵਿਚ ਰਹੇ,ਸਬੱਰ ਦਾ ਘੁੱਟ ਪੀਤਾ
ਮੇਰੀ ਜਿੰਦ,ਮੇਰੀ ਕਿਸਮਤ ਮੇਰੀ ਸੀ,ਕਿਸੇ ਨਾਲ ਨਾ ਤੋਲ ਕਰਾਂਵਾਂ
ਚੌਰਾਸੀ ਮੇਦਣੀ ਅਗਰ ਫਿਰ ਮੌਕਾ ਦੇਵੇ,ਇੰਝ ਹੀ ਫਿਰ ਕਰ ਜਾਂਵਾਂ
ਏਸੀ ਲਾਪਰਵਾਹੀ ਬੇਪਰਵਾਹੀ ਵਿੱਚ ਖ਼ੁਸ਼ ,ਮੁੜ ਮੁੜ ਚਕਰ ਲਾਂਵਾਂ
********
ਉਮੀਦ ਆਪਣੀ ਬਰਕਰਾਰ ਰੱਖੋ,ਅਗਲਾ ਸਾਹ ਵੀ ਆਏਗਾ
ਕਾਲੀ ਰਾਤ ਚਾਹੇ ਕਿਨੀ ਲੰਮੀ ,ਦਿਨ ਜਰੂਰ ਚੜਾਏਗਾ
ਗੱਮ ਦੇ ਵੇਲੇ ਡੁਬ ਨਾ ਜਾਇਓ,ਹਾਸਾ ਖੁਸ਼ਿਆਂ ਵੀ ਲਿਆਏਗਾ
ਸੁੱਕੇ ਵੈਰਾਨ ਬਾਗੀਂ ,ਇਕ ਦਿਨ ਰੰਗ ਭੱਰੇ ਫੁੱਲ ਖਿਲਾਏਗਾ