ਮੈਂ ਰੱਤੀ ਮੈਂ ਮਾਸਾ
ਪੱਲ ਵਿਚ ਰੱਤੀ ਪੱਲ ਵਿਚ ਮਾਸਾ
ਜਿੰਦ ਰਹਿ ਗਈ ਬਣ ਤਮਾਸ਼ਾ
ਹਮਤੋਂ ਤਮਤੋਂ ਕਰਨੋ ਬਾਜ ਨਾ ਆਂਵਾਂ
ਜਣੇ ਗਣੇ ਤੇ ਫੋਕਾ ਰੋਬ ਜਮਾਂਵਾਂ
ਵੈਸੇ ਮੈਂ ਜਾਣਾ ਇੱਲ ਤੋਂ ਕੁਕੱੜ ਨਾ
ਹੌਓਮੇ ਭਰਿਆ ਸੋਚਾਂ ਆਪ ਨੂੰ ਫਨੇ ਖਾਂ
ਐਸੀ ਤੈਸੀ ਕਰਾਂ ਜਨਾਂ ਦੀ ਜਦੋ ਵੀ ਮੌਕਾ ਮਿਲੇ
ਬੇਇਜ਼ਤੀ ਕਰ ਦੂਸਰਿਆਂ ਦੀ ਦਿਲ ਮੇਰਾ ਖਿਲੇ
ਸਮਝਾਂ ਆਪ ਨੂੰ ਬ੍ਰਹਮਗਿਆਨੀ
ਸਲਾਹ ਨਾ ਮੰਨਾ ਕਰਾਂ ਮੰਨਮਾਨੀ
ਦੋਸਤ ਨਹੀਂ ਕੋਈ ਬਣਾਇਆ,ਕੀਤੀ ਆਮ ਨਾਲ ਲੜਾਈ
ਪਿਆਰ ਬਹੁਤ ਕੀਤੇ ਪਰ ਤੋੜ ਇਕ ਨਹੀਂ ਨਿਭਾਈ
ਹੋਸ਼ਿਆਰ ਆਪ ਨੂੰ ਸੋਚਾਂ ਸਿਖਿਆ ਨਾ ਦੁਨਿਆਂਦਾਰੀ
ਦਿਮਾਗ ਹੁੰਦੇ ਵੀ ਹਰ ਬਾਰ ਵਾਰੀ ਹਾਰੀ
ਜਾਦਾ ਪੈਸਾ ਨਹੀਂ ਕਮਾਇਆ,ਪਰ ਨਾ ਮੰਗਿਆ ਨਾ ਬਣਿਆਂ ਬਿਖਾਰੀ
ਜਿਨਾ ਵੀ ਮਿਲਿਆ ਸ਼ੁਕਰ ਕੀਤਾ ਥੋੜੇ ਵਿਚ ਪੂਰੀ ਕੀਤੀ ਜ਼ਰੂਰਤ ਸਾਰੀ
ਗਿਆਨ ਬਹੁਤ ਕੱਠਾ ਕੀਤਾ ਪਰ ਹੱਲੇ ਵੀ ਰਹਿਆ ਪਿਆਸਾ
ਰੱਬ ਤੋਂ ਡਰਾਂ ਪਰ ਉਸ ਅੱਗੇ ਨਾ ਕਰਾਂ ਜਾਦਾ ਅਰਦਾਸਾ
ਖ਼ੁਸ਼ ਹਾਂ ਆਪਣੀ ਜੀਵਨੀ ਨਾਲ ਨਹੀਂ ਕੋਈ ਮੈਂਨੂੰ ਨਰਾਸ਼ਾ
ਜਿੰਦ ਸੋਹਣੀ ਗੁਜਰੀ,ਨਹੀਂ ਬਣਕੇ ਰਹੀ ਤਮਾਸ਼ਾ
ਚਾਹੇ ਰਿਆ ਪੱਲ ਵਿਚ ਰੱਤੀ ਤੇ ਪੱਲ ਵਿਚ ਹੋਇਆ ਮਾਸਾ
No comments:
Post a Comment