ਹੈ ਕੋਈ ਮਾਂ ਦਾ ਜਾਇਆ
ਹੈ ਕੋਈ ਮਾਂ ਦਾ ਐਸਾ ਜਾਇਆ
ਬੀਵੀ ਆਪਣੀ ਨੂੰ ਜੋ ਖ਼ੁਸ਼ ਕਰ ਪਾਇਆ
ਕੋਈ ਐਸਾ ਸਖ਼ਸ਼ ਜੇ ਮੈਂ ਲੱਭ ਪਾਂਵਾਂ
ਗੁਰੂ ਉਸੇ ਮੰਨ ਪੈਰੀਂ ਹੱਥ ਉਸ ਦੇ ਲਾਂਵਾਂ
ਖ਼ੁਸ਼ ਨਹੀਂ ਅਸੀਂ ਕਰ ਪਾਏ,ਹੋਏ ਜਮਾਂ ਫੇਲ
ਪਤਾ ਨਾ ਲੱਗੇ ਕੇਹੜੀ ਅਸੀਂ ਖੇਡੀਏ ਖੇਲ
ਕਹਿਣੇ ਉਸ ਤੋਂ ਨਹੀਂ ਅਸੀਂ ਹੋਏ ਬਾਹਰ
ਉਹ ਨਾ ਮੰਨੇ ਕਰੀਏ ਉਸ ਨਾਲ ਬੇਹੱਦ ਪਿਆਰ
ਫਿਰ ਵੀ ਉਹ ਖ਼ੁਸ਼ ਨਹੀਂ ਕੀ ਕਰੀਏ ਯਾਰ
ਮਾਂ ਲਖ਼ਮੀ ਦੀ ਮਾਇਆ ਮੈਂ ਸਮਝ ਨਾ ਪਾਇਆ
ਕਰ ਨਾ ਸਕਿਆ ਉਸ ਲਈ ਕੱਠੀ ਜਾਦਾ ਸਰਮਾਇਆ
ਪੈਸੇ ਦਾ ਹਿਸਾਬ ਮੇਰੇ ਬਸੋਂ ਬਾਹਰ ,ਮੈਂ ਕਰ ਨਾ ਪਾਇਆ
ਸੁਟਿਆ ਨਾ ਗਵਾਇਆ ,ਨਹੀਂ ਵਰਤਿਆ ਹੋ ਬੇਪਰਵਾਹ
ਉਂਗਲਿਆਂ ਦੀ ਵਿੱਥ ਥਾਣੀ ਚੋਅ ਗਿਆ ,ਨਹੀਂ ਹੋਇਆ ਜਮਾ
ਇਸ ਮੇਰੀ ਲਾਪਰਵਾਹ ਫਿਤਰੱਤ ਦੇ ਬੀਵੀ ਗੁੱਸਾ ਖਾਏ
ਹਰ ਵਾਰ ਮੇਰਿਆਂ ਗੱਲਤੀਆਂ ਦਾ ਲੰਮਾ ਕਿਸਾ ਸੁਣਾਏ
ਅਰਮਾਨ ਉਸ ਦੇ ਮਾਰੇ,ਇਲਜ਼ਾਮ ਉਸ ਲਾਇਆ
ਆਪਣੀ ਬੀਵੀ ਨੂੰ ਮੈਂ ਖ਼ੁਸ਼ ਕਰ ਨਾ ਪਾਇਆ
ਫਿਰ ਇਕ ਗਿਆਨੀ ਮਿਲਿਆ,ਉਸ ਪਤੇ ਦੀ ਗੱਲ ਸਮਝਾਈ
ਤੂੰ ਕਿਸ ਖੇਤ ਦੀ ਮੂਲੀ,ਜਨਾਨੀ ਤਾਂ ਰੱਬ ਦੀ ਵੀ ਸਮਝ ਨਾ ਆਈ
ਖ਼ੁਸ਼ ਬੀਵੀ ਦੇ ਕਰਨ ਦੇ ਫਿਕਰਾਂ ਵਿਚ ਨਾ ਖੂਨ ਸੁਕਾ
ਉਸ ਕਦੀ ਖ਼ੁਸ਼ ਨਹੀਂ ਹੋਣਾ ਸੋ ਗੱਲ ਏਥੇ ਹੀ ਮੁਕਾ
ਤੇਰੇ ਵਰਗੇ ਨੂੰ ਉਹ ਰੱਖੇ,ਬੱਸ ਇਸ ਵਿਚ ਸ਼ੁਕਰ ਮਨਾ
No comments:
Post a Comment