ਇਹ ਕੀ ਤੇ ਉਹ ਕੀ
ਇਕ ਨੇ ਸਾਰਾ ਕੀਤਾ ਉਕਾਰ
ਕਾਰਨ ਕਰਨ ਕਰਾਵਨਹਾਰ
ਉਸ ਨੇ ਕੀਤਾ ਵਿਸਥਾਰ
ਇਕ ਤੋਂ ਅਨੇਕ ਉਪਜਾਇਆ
ਸੱਭ ਵਿੱਚ ਤੇ ,ਸਰਬ ਸਮਾਇਆ
ਫਿਰ
ਮੈਂ ਕੀ ਤੇ ਤੂੰ ਕੀ
ਮੇਰਾ ਕੀ ਤੇ ਤੇਰਾ ਕੀ
ਮੈਂ ਕੀਤਾ ਕੀ ,ਤੇ ਤੂੰ ਕੀਤਾ ਕੀ
ਜਿੰਦਗੀ ਕੀ ਤੇ ਤਮਾਸ਼ਾ ਕੀ
ਆਸ਼ਾ ਕੀ ਤੇ ਨਰਾਸ਼ਾ ਕੀ
ਅੰਧੇਰਾ ਕੀ ਤੇ ਪ੍ਰਕਾਸ਼ ਕੀ
ਦਿਨ ਕੀ ਤੇ ਰਾਤ ਕੀ
ਧਰਤ ਕੀ ਤੇ ਆਕਾਸ਼ ਕੀ
ਵੈਰੀ ਕੀ ਤੇ ਮੀਤ ਕੀ
ਨਫ਼ਰਤ ਕੀ ਤੇ ਪ੍ਰੀਤ ਕੀ
ਬੇਗਾਨਾ ਕੀ ਤੇ ਕਰੀਬ ਕੀ
ਅਮੀਰ ਕੀ ਤੇ ਗਰੀਬ ਕੀ
ਹਾਰ ਕੀ ਤੇ ਜੀਤ ਕੀ
ਬੇਜ਼ਤੀ ਕੀ ਤੇ ਆਨ ਕੀ
ਨੀਚ ਕੀ ਤੇ ਅਭਿਮਾਨ ਕੀ
ਸਾਤਕ ਕੀ ਤੇ ਭਗੱਤ ਕੀ
ਬੈਕੁੰਠ ਕੀ ਤੇ ਜਗਤ ਕੀ
ਸੁੱਖ ਕੀ ਤੇ ਦੁੱਖ ਕੀ
ਗੁਰਮੁੱਖ ਕੀ ਤੇ ਮੰਨਮੁੱਖ ਕੀ
ਭਊਜਲ ਕੀ ਤੇ ਸੰਸਾਰ ਕੀ
ਆਰ ਕੀ ਤੇ ਪਾਰ ਕੀ
ਇਕ ਵੀ ਉਹ ਤੇ ਅਨੇਕ ਵੀ ਉਹ
ਉਹ ਵੀ ਇਹ ਤੇ ਇਹ ਵੀ ਉਹ
ਮੈਂਨੂੰ ਇਕ ਨਾ ਦਿਖੇ,ਦੇਖਾਂ ਸਮਝਾਂ ਹੋਰ ਤੇ ਹੋਰ
ਸੁਝੀ ਨਾ ਮੈਂਨੂੰ ਇਹ ਮਾਇਆ,ਛੱਡੀ ਉਸ ਤੇ ਡੋਰ
No comments:
Post a Comment