ਮੈਂ,ਮੈਂ ਨਾਲ ਖ਼ੁਸ਼
ਇਹ ਹਾਂ ਮੈਂ,ਜੋ ਹਾਂ ਸੋ ਹਾਂ
ਇਸ ਮੈਂ ਨਾਲ ਮੈਂ ਖ਼ੁਸ਼ ਹਾਂ
ਕਦੀ ਵੀ ਨਾ ਬਦਲਾਂ ਮੈਂ ਇਹ ਮੈਂ
ਰਹਾਂ ਮੈਂ ਇਹੀਓ ਦਾ ਇਹੀਓ ਮੈਂ
ਅਸੀਂ ਨਹੀਂ ਮਾੜੇ ਨਾ ਦੁੱਧ ਧੁੱਲੇ
ਸੋਚ ਸਮਝ ਚੱਲੇ,ਰਹੇ ਵੀ ਬਹੁ ਭੁੱਲੇ
ਨੱਸੇ ਵੀ ਬਹੁਤ,ਸਦੀਆਂ ਵੀ ਖੜੇ ਰਹੇ
ਸੱਚੇ ਰਾਹ ਵੀ ਚੱਲੇ,ਕੁਰਸਤੇ ਵੀ ਪਏ
ਪੈਸੇ ਲਈ ਮੰਨ ਵੀ ਸੀ ਲੱਲਚਾਇਆ
ਬੇਪਰਵਾਹੀ ਕਰ ਖਾਸਾ ਧੰਨ ਗਵਾਇਆ
ਮਦੱਦਗਾਰ ਵੀ ਬਣੇ,ਦੁੱਖ 'ਚ ਕਈਆਂ ਨੂੰ ਪਾਇਆ
ਦੋਸਤੀ ਵੀ ਕੀਤੀ ਕਿਸੇ ਦਾ ਵੈਰ ਵੀ ਕਮਾਇਆ
ਪਿਆਰ ਵੀ ਕੀਤੇ,ਧੋਖਾ ਵੀ ਖਾਇਆ
ਪਾਪ ਵੀ ਕਮਾਏ,ਪੁਨ ਦਾਨ ਵੀ ਕਰਾਇਆ
ਉਸ ਨਾਲ ਨਰਾਜ਼ ਵੀ ਹੋਏ,ਨਾਮ ਵੀ ਧਿਆਇਆ
ਜਿੰਦਗੀ ਜੀ ਲਈ ਚੰਗੀ,ਆਖਰ ਲੈ ਸੁੱਖ ਚੈਨ ਬੈਠੇ ਹਾਂ
ਮੈਂ ਅਪਣੇ ਮੈਂ ਨਾਲ ਖ਼ੁਸ਼ ਹਾਂ
ਇਹ ਮੈਂ ਹਾ ,ਜੋ ਹਾਂ ਸੋ ਹਾਂ
ਇਸ ਵਿਚ ਹੀ ਮੈਂ ਆਪ ਨਾਲ ਖ਼ੁਸ਼ ਹਾਂ
No comments:
Post a Comment