ਸਿਧ ਬਾਬੇ ਦੀ ਸਲਾਹ
ਨੁਸਖਾ ਇੱਕ ਸਿਧ ਬਾਬੇ ਦੱਸਿਆ ਬੀਵੀ ਨੂੰ ਕਿੰਝ ਕਰਨਾ ਖੁਸ਼
ਸੱਚੇ ਉਸ ਦੇ ਬਚਨ ਲੱਗੇ ਮੰਨ ਚੱਲੀਏ ਪਾਈਏ ਸਾਰੇ ਸੁੱਖ
ਕਿਨੇ ਸੂਟ ਕਿਨਾਂ ਖਰਚਾ ਪੁੱਛੋ ਨਾ ਉਸ ਤੋਂ ਕਦੀ ਹਿਸਾਬ
ਰੱਜ ਉਸੇ ਜਿੰਦ ਭਰ ਨਹੀਂ ਆਉਂਣਾ ਸੋਚ ਦਿਮਾਗ਼ ਨਾ ਕਰੋ ਖਰਾਬ
ਸਹੇਲੀ ਉਹਦੀ ਨਾ ਕਦੀ ਸੁਲਾਹੋ ਨਾ ਕਹੋ ਸਾੜੀ ਵਿੱਚ ਉਹ ਸਜਦੀ
ਤੁਹਾਡਾ ਚਾਹੇ ਦਿੱਲ ਸਾਫ਼ ਪਰ ਉਹ ਦੂਸਰੀ ਦੀ ਤਰੀਫ ਨਾ ਜਰਦੀ
ਆਪਣਿਆਂ ਬਾਰੇ ਉਸ ਮੂਹਰੇ ਚੰਗਾ ਨਾ ਬੋਲੋ ਉਸ ਦਿਆਂ ਬਾਰੇ ਨਾ ਮੰਦਾ
ਨਖੇਦੂ ਇੱਕ ਇੱਕ ਕਰਕੇ ਤੇਰੇ ਰਿਸ਼ਤੇ ਕਹੂ ਸੱਭ ਨਿਕੰਮੇ ਕੋਈ ਨਾ ਸਾਊ ਬੰਦਾ
ਭਾਰ ਉਸ ਦੇ ਦੀ ਤੁਲਣਾ ਨਾ ਕਰੋ ਚਾਹੇ ਉਹ ਹਾਥੀ ਨਾਲੋਂ ਭਾਰੀ
ਕਹੋ ਰੂਪ ਤੇਰਾ ਨਿਖਰਿਆ ਲੱਗੇ ਲੱਗੇਂ ਸਾਨੂੰ ਤੂੰ ਬੜੀ ਪਿਆਰੀ
ਅਕਲ ਆਪਣੀ ਆਪਣੇ ਕੋਲ ਰੱਖੋ ਉਸ ਨੂੰ ਨਾ ਦਵੋ ਸਲਾਹ
ਤੁਹਾਡੀ ਉਸ ਕਦਾਈ ਨਹੀਂ ਸੁਣਨੀ ਖੱਪੋਗੇ ਤੁਸੀਂ ਆਪ ਖਾਹਮਖਾਹ
ਸਿਧ ਬਾਬੇ ਆਖੇ ਅਸੀਂ ਸੱਭ ਕੁੱਛ ਕੀਤਾ ਹੋਏ ਨਾ ਕਾਮਜਾਬ
ਬੀਵੀ ਜ਼ਰਾ ਖੁਸ਼ ਨਾ ਹੋਈ ਬਾਬੇ ਦੇ ਨੁਸਖੇ ਕੰਮ ਨਾ ਆਏ ਜਨਾਬ
ਸੋਚਿਆ ਸਿਧ ਬਾਬਾ ਬੈਰਾਗੀ ਤੀਂਵੀਂ ਬਾਰੇ ਕੀ ਜਾਣੇ ਉਹ ਛੱੜਾ ਆਪ
ਜਿਸ ਪੰਥ ਆਪ ਨਹੀਂ ਚੱਲਿਆ ਦੂਸਰਿਆਂ ਨੂੰ ਕੀ ਦਿਖਾਵੇ ਰਾਹ
ਆਪ ਗ੍ਰਿਸਤ ਦੇ ਝਮੇਲਿਓਂ ਦੂਰ ਔਰਤ ਨਾਲ ਨਹੀਂ ਪਿਆ ਵਾਹ
ਫ਼ਿਤਰਤ ਨਾ ਜਾਣੇ ਆਪ ਤੀਂਵੀਂ ਦੀ ਬੇਤੁਕੀ ਦੇਵੇ ਸਲਾਹ
ਤੀਂਵੀਂ ਨੇ ਕਦਾਈ ਖੁਸ਼ ਨਹੀਂ ਹੋਣਾ ਕੋਸ਼ਿਸ਼ ਵਿੱਚ ਨਾ ਹੋ ਖ਼ਫ਼ਾ
ਜੋਰੂ ਦਾ ਗੁਲਾਮ ਬਣ ਜੀ ਹਜ਼ੂਰੀ ਕਰ ਜੀਓ ਲਵੋ ਇਸ ਵਿੱਚ ਮਜ਼ਾ