ਔਕਾਤ ਨਾਲੋਂ ਵਾਧੂ ਮਿਲਿਆ
ਬਾਗੀ ਹੋਈ ਚਿਤ੍ਰ ਗੁਪਤ ਦੀ ਕਲਮ ਜਦ ਸਾਡੀ ਕਿਸਮਤ ਲਿਖਣ ਦੀ ਵਾਰੀ ਆਈ
ਐਸੀ ਨਿਕਲੀ ਉਸ ਕਲਮ ਵਿਚੋਂ ਕਿਸਮਤ ਜਿੰਦ ਦੇ ਹਰ ਮੋੜ ਤੇ ਮਾਰ ਅਸੀਂ ਖਾਈ
ਬਚਪਨਾ ਸ਼ਰਾਰਤ ਭਰਿਆ ਪਿੰਡ ਸਾਰਾ ਜਾਣੇ ਮੇਰਾ ਨਾਮ
ਹਰ ਸ਼ਰਾਰਤ ਲਈ ਮੰਨਾਂ ਜਾਂਵਾਂ ਮੈਂ ਹਰਜਾਈ ਏਨਾ ਮੈਂ ਬਦਨਾਮ
ਦਿਮਾਗ਼ ਤੇਜ਼ ਚੰਗੇ ਕੰਮ ਨਾ ਲਾਇਆ ਸ਼ੈਤਾਨੀ ਨਾਲ ਉਹ ਭਰਿਆ
ਗੁਜ਼ਾਰੇ ਜੋਗੇ ਨੰਬਰ ਲੈ ਪਾਸ ਹੋਏ ਉੱਚ ਪੜਾਈ ਨਾ ਪੜ੍ਹਿਆ
ਗ੍ਰਿਸਤੀ ਵੀ ਲਾਪਰਵਾਹੀ ਨਾਲ ਚਲਾਈ ਕੀਤੀ ਹੂੜਮਾਰ
ਗੌਰ ਸੁਹਾਣੀ ਦੇ ਅਰਮਾਨਾਂ ਨੂੰ ਨਾ ਦਿਤਾ ਜੀਣਾ ਕੀਤਾ ਦੁਸ਼ਵਾਰ
ਪੈਸਾ ਸਮਝ ਨਾਲ ਨਾ ਵਰਤਿਆ ਮਾਇਆ ਤੋਂ ਖਾ ਗਏ ਮਾਰ
ਉਹ ਸਚਿਆਰੀ ਨਿਕਲੀ ਮਿਲੇ ਨਾਲ ਲਿਆ ਉਸ ਸਾਰ
ਸ਼ੁਕਰ ਬਾਗੀ ਕਲਮ ਦਾ ਅਫ਼ਸੋਸ਼ ਨਾ ਮੈਂ ਮਾਯੂਸੀ ਨਹੀਂ ਘਿਰਿਆ
ਮੈਂ ਖੁਸ਼ ਗੁਜ਼ਰੀ ਜਿੰਦ ਨਾਲ ਮੰਨਾਂ ਔਕਾਤ ਨਾਲੋਂ ਵਾਧੂ ਮਿਲਿਆ
No comments:
Post a Comment